ਇਸ ਦੀਵਾਲੀ ਮੌਕੇ ਇਨ੍ਹਾਂ ਚੀਜਾਂ ਨਾਲ ਸਜਾਓ ਆਪਣਾ ਘਰ 

ਇਸ ਦੀਵਾਲੀ ਮੌਕੇ ਇਨ੍ਹਾਂ ਚੀਜਾਂ ਨਾਲ ਸਜਾਓ ਆਪਣਾ ਘਰ 

ਇਸ ਦੀਵਾਲੀ ’ਤੇ ਤੁਸੀਂ ਵੀ ਆਪਣੇ ਘਰ ਨੂੰ ਸਜਾਓ ਇਨ੍ਹਾਂ 7 ਚੀਜਾਂ ਨਾਲ

ਦੀਵਾਲੀ ਆਉਣ ਵਾਲੀ ਹੈ ਅਤੇ ਲੋਕ ਬਹੁਤ ਧੂਮ-ਧਾਮ ਨਾਲ ਦੀਵਾਲੀ ਮਨਾਉਂਦੇ ਹਨ। 

ਇਸ ਤਿਉਹਾਰ ਮੌਕੇ ਲੋਕ ਸਾਫ਼-ਸਫ਼ਾਈ ਦਾ ਵੀ ਬਹੁਤ ਧਿਆਨ ਰੱਖਦੇ ਹਨ। 

ਆਓ, ਤੁਹਾਨੂੰ ਦੱਸਦੇ ਹਾਂ ਤੁਸੀਂ ਕਿਹੜੇ ਤਰੀਕਿਆਂ ਨਾਲ ਘਰ ਦੀ ਸਜਾਵਟ ਕਰ ਸਕਦੇ ਹੋ। 

ਤੁਸੀਂ ਰੰਗ-ਬਿਰੰਗੇ ਦੀਵੇ ਵੀ ਬਾਲ਼ ਸਕਦੇ ਹੋ, ਇਨ੍ਹਾਂ ਨਾਲ ਘਰ ਕਾਫ਼ੀ ਜਗਮਗਾਉਂਦਾ ਹੈ। 

ਘਰ ਨੂੰ ਜ਼ਿਆਦਾ ਖ਼ੂਬਸੂਰਤ ਬਣਾਉਣ ਲਈ ਤੁਸੀਂ ਰੰਗੋਲੀ ਬਣਾ ਸਕਦੇ ਹੋ।  

ਫਲੋਟਿੰਗ ਮੋਮਬੱਤੀ ਵੀ ਘਰ ਨੂੰ ਸਜਾਉਣ ਲਈ ਬਹੁਤ ਬਿਹਤਰ ਹੈ, ਇਸ ਨਾਲ ਵੀ ਸਜਾਵਟ ਕਰ ਸਕਦੇ ਹੋ।

ਕੱਚ ਦੇ ਬਾਊਲ ’ਚ ਤੁਸੀਂ ਫੁੱਲ ਰੱਖਕੇ ਵੀ ਘਰ ਨੂੰ ਸਜਾ ਸਕਦੇ ਹੋ। 

ਰੰਗੀਨ ਪੇਪਰ ਲੈਂਪ ਨਾਲ ਵੀ ਘਰ ਨੂੰ ਸਜਾਉਣ ਲਈ ਇੱਕ ਬਿਹਤਰ ਤਰੀਕਾ ਹੈ। 

ਲੜੀਆਂ ਅਤੇ ਫੁੱਲਾਂ ਨਾਲ ਘਰ ਇੱਕ ਦਮ ਖਿੜਿਆ ਨਜ਼ਰ ਆਉਂਦਾ ਹੈ।