ਸਰਦੀਆਂ ’ਚ ਇਹ ਖਾਓ ਤੇ ਵਧਾਓ ਇਮਯੂਨਿਟੀ

ਸਰਦੀਆਂ ’ਚ ਇਹ ਖਾਓ ਤੇ ਵਧਾਓ ਇਮਯੂਨਿਟੀ

ਕਾਰਬਸ, ਪ੍ਰੋਟੀਨ, ਮੈਗਨੀਸ਼ੀਅਮ, ਪੋਟਾਸ਼ੀਅਮ, ਕਾਪਰ, ਆਇਰਨ, ਵਿਟਾਮਿਨ B6 ਆਦਿ ਪੌਸ਼ਕ ਤੱਤ ਛੁਹਾਰੇ ’ਚ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ।

ਪੌਸ਼ਕ ਤੱਤਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਛੁਹਾਰੇ ਦੀ ਤਸੀਰ ਗਰਮ ਹੁੰਦੀ ਹੈ। ਸਰਦੀਆਂ ’ਚ ਰੋਜ਼ਾਨਾ ਇਸਦਾ ਸੇਵਨ ਕਰਨਾ ਸਿਹਤ ਲਈ ਲਾਭਦਾਇਕ ਮੰਨਿਆ ਗਿਆ ਹੈ।

ਸਰਦੀਆਂ ’ਚ ਰੋਜ਼ਾਨਾ ਛੁਹਾਰੇ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ, ਅੱਜ ਤੁਹਾਨੂੰ ਇਸ ਬਾਰੇ ਦੱਸਾਂਗੇ।

ਆਓ ਜਾਣਦੇ ਹਾਂ ਸਰਦੀਆਂ ’ਚ ਰੋਜ਼ ਛੁਹਾਰੇ ਖਾਣ ਦੇ ਫਾਇਦੇ

ਦੁੱਧ ਨਾਲ ਨਿਯਮਿਤ ਰੂਪ ਨਾਲ ਛੁਹਾਰੇ ਦਾ ਸੇਵਨ ਕਰਨ ਨਾਲ Immunity ਮਜ਼ਬੂਤ ਹੁੰਦੀ ਹੈ। 

ਤਾਸੀਰ ਗਰਮ ਹੋਣ ਕਾਰਨ ਛੁਹਾਰਾ ਸਰਦੀਆਂ ਦੇ ਮੌਸਮ ’ਚ ਸਰਦੀ, ਜੁਖ਼ਾਮ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। 

ਛੁਹਾਰੇ ’ਚ ਮੌਜੂਦ ਐਂਟੀ-ਇੰਫਲੈਮੇਟਰੀ ਗੁਣ ਸੋਜਸ਼ ਨੂੰ ਘੱਟ ਕਰਨ ’ਚ ਸਾਹਇਕ ਦੱਸਿਆ ਗਿਆ ਹੈ। 

ਛੁਹਾਰੇ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ, ਕਿਉਂਕਿ ਇਸ ਪੋਟਾਸ਼ੀਅਮ ਦੀ ਲੋੜੀਂਦੀ ਮਾਤਰਾ ਹੁੰਦੀ ਹੈ।

ਛੁਹਾਰੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰਦੀਆਂ ’ਚ ਹੌਲੀ ਪਾਚਨ ਕ੍ਰਿਆ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।