ਇਹ ਜਾਣ ਕੇ ਤੁਸੀਂ ਪੁਰਾਣੇ ਸਵੈਟਰ ਨਹੀਂ ਸੁੱਟੋਗੇ

ਇਹ ਜਾਣ ਕੇ ਤੁਸੀਂ ਪੁਰਾਣੇ ਸਵੈਟਰ ਨਹੀਂ ਸੁੱਟੋਗੇ

ਤੁਹਾਡੀ ਅਲਮਾਰੀ ਵਿੱਚ ਬਹੁਤ ਸਾਰੇ ਸਵੈਟਰ ਹੋਣਗੇ, ਜਿਨ੍ਹਾਂ ਵਿੱਚੋਂ ਕੁਝ ਪੁਰਾਣੇ ਹੋ ਸਕਦੇ ਹਨ ਅਤੇ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੀ ਵਰਤੋਂ ਨਾ ਕਰ ਰਹੇ ਹੋਵੋ।

ਇਨ੍ਹਾਂ ਸਵੈਟਰਾਂ ਨੂੰ ਸੁੱਟਣ ਦੀ ਬਜਾਏ, ਤੁਸੀਂ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਦੁਬਾਰਾ ਵਰਤ ਸਕਦੇ ਹੋ। 

ਤੁਹਾਨੂੰ ਦੱਸਾਂਗੇ  ਕਿ ਤੁਸੀਂ ਕਿਵੇਂ ਆਪਣੇ ਪੁਰਾਣੇ ਸਵੈਟਰ ਦੀ ਮੁੜ ਵਰਤੋਂ ਕਰ ਸਕਦੇ ਹੋ।  

ਇਹ ਤਰੀਕੇ ਤੁਹਾਡੇ ਰੋਜ਼ਾਨਾ ਦੇ ਘਰੇਲੂ ਕੰਮ ਵਿੱਚ ਵੀ ਮਦਦਗਾਰ ਹੋ ਸਕਦੇ ਹਨ।

ਤੁਸੀਂ ਵੂਲਨ ਪਿਲੋ ਕਵਰ ਬਣਾਉਣ ਵਿੱਚ ਤੁਸੀਂ ਪੁਰਾਣੇ ਸਵੈਟਰਾਂ ਦੀ ਵਧੀਆ ਵਰਤੋਂ ਕਰ ਸਕਦੇ ਹੋ।

ਊਨੀ ਸਿਰਹਾਣੇ ਦਾ ਕਵਰ ਤੁਹਾਡੇ ਬੈੱਡਰੂਮ, ਸੋਫੇ ਜਾਂ ਕੰਮ ਵਾਲੀ ਕੁਰਸੀ ਲਈ ਸਹੀ ਹੋ ਸਕਦਾ ਹੈ  

ਤੁਸੀਂ ਪੁਰਾਣੇ ਸਵੈਟਰ ਦੀਆਂ ਸਲੀਵਜ਼ ਨੂੰ ਛੋਟੇ ਗੋਲਾਕਾਰ ਟੁਕੜਿਆਂ ਵਿੱਚ ਕੱਟ ਸਕਦੇ ਹੋ। ਇਸ ਨਾਲ ਤੁਸੀਂ ਆਪਣੇ ਕੱਪਾਂ ਲਈ ਇੱਕ ਕੱਪ ਵਾਰਮਰ ਬਣਾ ਸਕਦੇ ਹੋ।   

ਤੁਸੀਂ ਇਸ ਤਰ੍ਹਾਂ ਪੁਰਾਣੇ ਸਵੈਟਰ ਨੂੰ ਕੱਟ ਕੇ ਪਲਾਸਟਿਕ ਦੀ ਕੁਰਸੀ ਜਾਂ ਆਪਣੀ ਕੰਮ ਵਾਲੀ ਕੁਰਸੀ ਲਈ ਕਵਰ ਬਣਾ ਸਕਦੇ ਹੋ।

ਜੇਕਰ ਤੁਹਾਡਾ ਪੁੱਲ ਓਵਰ ਪੁਰਾਣਾ ਹੋ ਗਿਆ ਹੈ ਤਾਂ ਤੁਸੀਂ ਇਸ ਨੂੰ ਕੈਂਚੀ, ਪ੍ਰੈੱਸ ਅਤੇ ਕੁਝ ਬਟਨਾਂ ਦੀ ਮਦਦ ਨਾਲ ਕਾਰਡਿਗਨ ਦਾ ਰੂਪ ਦੇ ਸਕਦੇ ਹੋ।