ਇੱਕ ਚਮਚ ਪਾਊਡਰ ਨਾਲ ਕੱਚ ਵਾਂਗ ਚਮਕਾ ਜਾਵੇਗਾ ਤੁਹਾਡਾ ਚਿਹਰਾ

ਇੱਕ ਚਮਚ ਪਾਊਡਰ ਨਾਲ ਕੱਚ ਵਾਂਗ ਚਮਕਾ ਜਾਵੇਗਾ ਤੁਹਾਡਾ ਚਿਹਰਾ

ਭਾਰਤੀਆਂ ਦੀ ਰਸੋਈ 'ਚ ਮੌਜੂਦ ਮਸਾਲੇ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦੇ ਹਨ ਸਗੋਂ ਚਿਹਰੇ ਨੂੰ ਨਿਖਾਰਨ 'ਚ ਵੀ ਮਦਦ ਕਰਦੇ ਹਨ।

ਦਾਲਚੀਨੀ ਵੀ ਇੱਕ ਮਸਾਲਾ ਹੈ। ਜਿਸ ਦੀ ਮਦਦ ਨਾਲ ਤੁਸੀਂ ਆਪਣੇ ਚਿਹਰੇ ਦੀ ਚਮਕ ਵਧਾ ਸਕਦੇ ਹੋ ਅਤੇ ਮੁਹਾਸੇ ਤੋਂ ਵੀ ਛੁਟਕਾਰਾ ਪਾ ਸਕਦੇ ਹੋ।

ਦਾਲਚੀਨੀ ਵਿੱਚ ਪਾਏ ਜਾਣ ਵਾਲੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਤੱਤ ਚਿਹਰੇ ਤੋਂ ਦਾਗ-ਧੱਬਿਆਂ ਨੂੰ ਦੂਰ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ।

ਤੁਹਾਨੂੰ ਦੱਸਾਂਗੇ ਦਾਲਚੀਨੀ ਨਾਲ ਤਿਆਰ ਕੀਤੇ ਗਏ 5 ਤਰ੍ਹਾਂ ਦੇ ਫੇਸ ਪੈਕ ਜਿਨ੍ਹਾਂ ਨਾਲ ਤੁਸੀਂ ਆਪਣੇ ਚਿਹਰੇ ਨੂੰ ਕੱਚ ਦੀ ਤਰ੍ਹਾਂ ਚਮਕਦਾਰ ਬਣਾ ਸਕਦੇ ਹੋ।

ਇੱਕ ਚਮਚ ਦਾਲਚੀਨੀ ਪਾਊਡਰ ਦੇ ਨਾਲ ਕੇਲੇ ਨੂੰ ਮਿਲਾਓ

For Glowing

ਇਸ ਮਿਸ਼ਰਣ ਨੂੰ 15 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਧੋ ਲਓ। ਇਹ ਫੇਸ ਪੈਕ ਤੇਲਯੁਕਤ ਸਕਿਨ ਲਈ ਸਭ ਤੋਂ ਵਧੀਆ ਹੈ

ਚਿਹਰੇ ਦੇ ਮੁਹਾਸੇ ਦੀ ਸਮੱਸਿਆ ਲਈ, ਇਕ ਚੱਮਚ ਸ਼ਹਿਦ ਵਿਚ ਇਕ ਚੱਮਚ ਦਾਲਚੀਨੀ ਪਾਊਡਰ ਅਤੇ ਕੁਝ ਬੂੰਦਾਂ ਦਾਲਚੀਨੀ ਦੇ ਤੇਲ ਦੀਆਂ ਮਿਲਾ ਲਓ।

For Acne

ਇਸ ਪੈਕ ਨੂੰ 15 ਮਿੰਟ ਲਈ ਰੱਖੋ ਅਤੇ ਕੋਸੇ ਪਾਣੀ ਨਾਲ ਆਪਣਾ ਚਿਹਰਾ ਧੋ ਲਓ।

ਝੁਰੜੀਆਂ ਨੂੰ ਦੂਰ ਕਰਨ ਲਈ 1 ਚਮਚ ਦਾਲਚੀਨੀ ਪਾਊਡਰ 'ਚ ਥੋੜ੍ਹੀ ਜਿਹੀ ਪੈਟਰੋਲੀਅਮ ਜੈਲੀ ਮਿਲਾਓ ਅਤੇ ਅਸੈਂਸ਼ੀਅਲ ਆਇਲ ਦੀਆਂ 5 ਬੂੰਦਾਂ ਪਾ ਕੇ ਪੇਸਟ ਬਣਾ ਲਓ।

For Wrinkles

ਦਾਲਚੀਨੀ ਪਾਊਡਰ, ਦਹੀਂ ਅਤੇ ਸ਼ਹਿਦ ਦਾ ਇੱਕ-ਇੱਕ ਚੱਮਚ ਦਾ ਮਿਸ਼ਰਣ ਤਿਆਰ ਕਰੋ। ਇਸ ਪੈਕ ਨੂੰ ਚਿਹਰੇ 'ਤੇ ਉਦੋਂ ਤੱਕ ਲੱਗਾ ਰਹਿਣ ਦਿਓ ਜਦੋਂ ਤੱਕ ਇਹ ਸੁੱਕ ਨਾ ਜਾਵੇ। ਫਿਰ ਆਪਣਾ ਚਿਹਰਾ ਧੋਵੋ

Enhance Complexion

ਚਿਹਰੇ 'ਤੇ ਖੁਸ਼ਕੀ ਦੀ ਸਮੱਸਿਆ ਲਈ ਇਕ ਚੱਮਚ ਦਾਲਚੀਨੀ ਪਾਊਡਰ 'ਚ ਨਾਰੀਅਲ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਚਿਹਰੇ 'ਤੇ 10 ਮਿੰਟ ਲਈ ਲਗਾਓ

For Dryness

ਦਾਲਚੀਨੀ ਦਾ ਸੇਵਨ ਕਰਨ ਨਾਲ ਸਿਰਫ਼ ਇੱਕ ਨਹੀਂ ਸਗੋਂ ਕਈ ਫਾਇਦੇ ਹੋਣਗੇ।