RFD 'ਤੇ, ਰਿਲਾਇੰਸ ਦੇ CMD ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਗਰੁੱਪ ਆਪਣੀਆਂ ਪ੍ਰਾਪਤੀਆਂ ਤੋਂ ਕਦੇ ਵੀ ‘ਸੰਤੁਸ਼ਟ’ ਨਹੀਂ ਹੋਵੇਗਾ। 

ਰਿਲਾਇੰਸ ਗਰੁੱਪ ਦੁਨੀਆ ਦੇ ਚੋਟੀ ਦੇ 10 ਕਾਰੋਬਾਰੀ ਸਮੂਹਾਂ ਦਾ ਹਿੱਸਾ ਬਣ ਜਾਵੇਗਾ।

ਰਿਲਾਇੰਸ ਨਾ ਪਹਿਲਾਂ ਕਦੇ ਸੰਤੁਸ਼ਟ ਹੋਇਆ ਹੈ ਅਤੇ ਨਾ ਹੀ ਕਦੇ ਹੋਵੇਗਾ।

ਉਨ੍ਹਾਂ ਕਿਹਾ ਕਿ ਰਿਲਾਇੰਸ ਨੂੰ ਬਦਲਾਅ ਅਤੇ ਨਵੀਂ ਖੋਜ ਲਈ ਹੀ ਜਾਣਿਆ ਜਾਂਦਾ ਹੈ।

2005 ਵਿੱਚ, ਗਰੁੱਪ ਨੇ ਰਿਟੇਲ ਸੈਕਟਰ ਵਿੱਚ ਐਂਟਰੀ ਕੀਤੀ ਅਤੇ ਹੁਣ ਇਹ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ।

2016 'ਚ ਟੈਲੀਕਾਮ ਸੇਵਾ ਜਿਓ ਦੀ ਸ਼ੁਰੂਆਤ ਕੀਤੀ ਅਤੇ ਅੱਜ ਇਹ ਦੁਨੀਆ ਭਰ 'ਚ ਤੀਜੇ ਨੰਬਰ 'ਤੇ ਹੈ।

ਰਿਲਾਇੰਸ ਨਵੇਂ ਐਨਰਜੀ ਬਿਜ਼ਨੈੱਸ ਲਈ ਵੱਡੇ ਉਦਯੋਗ ਦਾ ਨਿਰਮਾਣ ਕਰ ਰਿਹਾ ਹੈ।

ਗਰੁੱਪ ਨੇ Financial ਸੇਵਾਵਾਂ ਵਿੱਚ ਵੀ ਕਦਮ ਰੱਖ ਦਿੱਤਾ ਹੈ

ਉਨ੍ਹਾਂ ਨੇ ਕਿਹਾ ਕਿ ਰਿਲਾਇੰਸ ਮਾਲੀਆ, ਮੁਨਾਫ਼ੇ ਅਤੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ।