ਰੂਮ ਹੀਟਰ ਬਣ ਸਕਦਾ ਹੈ ਜਾਨਲੇਵਾ, ਜਾਣੋ ਕਿਵੇਂ

ਉੱਤਰੀ ਭਾਰਤ ਇਨ੍ਹੀਂ ਦਿਨੀਂ ਠੰਢ ਨੇ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ ਹੈ

ਲੋਕ ਕਿਸੇ ਨਾ ਕਿਸੇ ਤਰ੍ਹਾਂ ਇਸ ਠੰਡ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਠੰਡ ਤੋਂ ਬਚਣ ਲਈ ਲੋਕ ਆਪਣੇ ਘਰਾਂ ਵਿਚ ਰੂਮ ਹੀਟਰ ਅਤੇ ਚੁੱਲ੍ਹੇ ਦਾ ਸਹਾਰਾ ਲੈ ਰਹੇ ਹਨ।

ਇਹ ਆਰਾਮਦਾਇਕ ਉਪਾਅ ਕੁਝ ਸਮੇਂ ਲਈ ਰਾਹਤ ਪ੍ਰਦਾਨ ਕਰ ਸਕਦੇ ਹਨ।

ਪਰ ਇਹ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ।

ਰਾਤ ਨੂੰ ਕਮਰੇ ਅੰਦਰ ਹੀਟਰ ਅਤੇ ਅੰਗੀਠੀ ਜਗਾ ਕੇ ਲੋਕ ਸੌਂਦੇ ਹਨ।

ਕਮਰੇ ਦੇ ਹੀਟਰ ਜਾਂ ਅੰਗੀਠੀ ਨੂੰ ਸਾਰੀ ਰਾਤ ਲਗਾਉਣ ਨਾਲ ਕਮਰੇ ਅੰਦਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ।

ਕਾਰਬਨ ਮੋਨੋਆਕਸਾਈਡ ਕਾਰਨ ਦਮ ਘੁੱਟਣ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ।