ਇਸ ਸ਼ੇਅਰ ਨੂੰ ਖਰੀਦਣ ਦੀ ਹੈ ਕਾਹਲੀ !

ਜਦੋਂ ਤੋਂ Yes Bank ਨੇ ਖੁਲਾਸਾ ਕੀਤਾ ਹੈ ਕਿ HDFC ਬੈਂਕ ਇਸ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਜਾ ਰਿਹਾ ਹੈ।

ਇਸ ਦੇ ਸ਼ੇਅਰਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਲਗਭਗ ਚਾਰ ਸਾਲ ਬਾਅਦ ਅੱਜ ਇਸ ਦੇ ਸ਼ੇਅਰ 30 ਰੁਪਏ ਦੇ ਪੱਧਰ ਨੂੰ ਪਾਰ ਕਰ ਗਏ ਹਨ।

BSE 'ਤੇ ਯੈੱਸ ਬੈਂਕ ਦੇ ਸ਼ੇਅਰ 19.82% ਵਧ ਕੇ 30.50 ਰੁਪਏ ਦੇ ਉਪਰਲੇ ਸਰਕਟ 'ਤੇ ਪਹੁੰਚ ਗਏ।

HDFC ਬੈਂਕ ਨੂੰ Yes Bank 'ਚ ਹਿੱਸੇਦਾਰੀ ਵਧਾਉਣ ਲਈ RBI ਦੀ ਮਨਜ਼ੂਰੀ ਵੀ ਮਿਲ ਗਈ ਹੈ।

6 ਫਰਵਰੀ ਨੂੰ ਯੈੱਸ ਬੈਂਕ ਦੇ ਸ਼ੇਅਰ 11% ਤੋਂ ਵੱਧ ਦੇ ਵਾਧੇ ਨਾਲ ਬੰਦ ਹੋਏ ਅਤੇ ਅੱਜ ਵੀ ਇਹ 12% ਤੋਂ ਵੱਧ ਵਧੇ ਹਨ।

ਯੈੱਸ ਬੈਂਕ ਦੇ ਸ਼ੇਅਰਾਂ ਦੀ ਗਤੀਵਿਧੀ ਦੀ ਗੱਲ ਕਰੀਏ ਤਾਂ ਪਿਛਲੇ ਸਾਲ 23 ਅਕਤੂਬਰ 2023 ਨੂੰ ਸਭ ਤੋਂ ਹੇਠਲੇ ਪੱਧਰ 14.10 ਰੁਪਏ 'ਤੇ ਸੀ।

ਇਸ ਪੱਧਰ ਤੋਂ, ਚਾਰ ਮਹੀਨਿਆਂ ਦੇ ਅੰਦਰ ਇਹ ਲਗਭਗ 116% ਦੀ ਛਾਲ ਮਾਰ ਕੇ 30.50 ਰੁਪਏ ਹੋ ਗਿਆ।

Yes Bank ਦੇ ਨਿਵੇਸ਼ਕ ਲੰਬੇ ਸਮੇਂ ਤੋਂ ਸ਼ੇਅਰਾਂ 'ਚ ਵਾਧੇ ਦੀ ਉਡੀਕ ਕਰ ਰਹੇ ਸਨ।

Yes Bank के शेयरों ने चार ही महीने में निवेशकों के पैसों को डबल से अधिक कर दिया