ਜ਼ਿਆਦਾ ਦਹੀਂ ਖਾਣ ਵਾਲੇ ਹੋ ਜਾਣ ਸਾਵਧਾਨ, ਜਾਣੋ ਕਾਰਨ

ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਬੜੇ ਚਾਅ ਨਾਲ ਦਹੀਂ ਖਾਂਦੇ ਹਨ।

ਇਹ ਪ੍ਰੋਟੀਨ, ਕਾਰਬੋਹਾਈਡਰੇਟ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ।

ਪਰ ਦਹੀਂ ਕਈ ਲੋਕਾਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।

ਅਸਥਮਾ ਦੇ ਮਰੀਜ਼ਾਂ ਨੂੰ ਦਹੀਂ ਤੋਂ ਬਚਣਾ ਚਾਹੀਦਾ ਹੈ

ਇਸ ਨਾਲ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਵਧ ਜਾਂਦੀ ਹੈ।

ਕਈ ਲੋਕਾਂ ਨੂੰ ਦਹੀਂ ਖਾਣ ਤੋਂ ਬਾਅਦ ਪੇਟ ਫੁੱਲਣ ਅਤੇ ਗੈਸ ਦੀ ਸਮੱਸਿਆ ਵੀ ਹੁੰਦੀ ਹੈ।

ਅਜਿਹੇ 'ਚ ਤੁਹਾਨੂੰ ਇਸ ਦਾ ਸੇਵਨ ਘੱਟ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ।

ਦਹੀਂ ਦਾ ਜ਼ਿਆਦਾ ਸੇਵਨ ਵੀ ਪਾਚਨ ਕਿਰਿਆ ਵਿਚ ਸਮੱਸਿਆ ਪੈਦਾ ਕਰ ਸਕਦਾ ਹੈ।

ਡਾ: ਨੀਲਮ ਤਿਵਾੜੀ ਨੇ ਇਹ ਜਾਣਕਾਰੀ ਦਿੱਤੀ ਹੈ।