ਸੌਣ ਵੇਲੇ ਬਿਸਤਰੇ ਤੋਂ ਕਿੰਨੀ ਦੂਰ ਰੱਖਣਾ ਚਾਹੀਦਾ ਹੈ ਫ਼ੋਨ ?

ਮੋਬਾਈਲ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਅਸੀਂ ਇਸ ਦੇ ਬਹੁਤ ਆਦੀ ਹਾਂ।

ਖਾਂਦੇ-ਪੀਂਦੇ, ਆਉਂਦੇ-ਜਾਂਦੇ, ਉੱਠਦੇ-ਬੈਠਦੇ, ਅੱਖਾਂ ਹਰ ਸਮੇਂ ਮੋਬਾਈਲ ਵੱਲ ਹੀ ਰਹਿੰਦੀਆਂ ਹਨ।

ਸੌਂਦੇ ਸਮੇਂ ਵੀ ਕੁਝ ਲੋਕ ਇਸ ਨੂੰ ਛੱਡਣਾ ਨਹੀਂ ਚਾਹੁੰਦੇ

ਜੇਕਰ ਤੁਸੀਂ ਵੀ ਮੋਬਾਈਲ ਦੇ ਆਦੀ ਹੋ ਗਏ ਹੋ ਤਾਂ ਹੁਣ ਸਾਵਧਾਨ ਹੋਣ ਦਾ ਸਮਾਂ ਹੈ।

ਨਾ ਸਿਰਫ਼ ਸੌਣ ਵੇਲੇ ਫ਼ੋਨ ਦੀ ਵਰਤੋਂ ਖ਼ਤਰਨਾਕ ਹੈ, ਸਗੋਂ ਇਸ ਨੂੰ ਆਪਣੇ ਨੇੜੇ ਰੱਖਣ ਦੇ ਵੀ ਕਈ ਨੁਕਸਾਨ ਹਨ।

ਦਰਅਸਲ, ਫ਼ੋਨ Radio Frequency Electromagnetic Radiation  ਦਾ ਨਿਕਾਸ ਕਰਦਾ ਹੈ, ਜੋ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਫ਼ੋਨ ਤੋਂ ਦੂਰ ਸੌਣ ਨਾਲ  Radio Frequency Electromagnetic ਪਾਵਰ ਕਾਫ਼ੀ ਘੱਟ ਜਾਂਦੀ ਹੈ।

World Health Organization ਮੁਤਾਬਕ ਸਿਰ ਦੇ ਕੋਲ ਫ਼ੋਨ ਰੱਖ ਕੇ ਸੌਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਸੌਂਦੇ ਸਮੇਂ ਤੁਹਾਡੇ ਅਤੇ ਤੁਹਾਡੇ ਸਮਾਰਟਫੋਨ ਵਿਚਕਾਰ ਦੂਰੀ ਘੱਟੋ-ਘੱਟ 3 ਫੁੱਟ ਹੋਣੀ ਚਾਹੀਦੀ ਹੈ।

ਜੇ ਸੰਭਵ ਹੋਵੇ, ਤਾਂ ਸੌਣ ਤੋਂ ਪਹਿਲਾਂ ਆਪਣੇ ਫ਼ੋਨ ਨੂੰ ਕਿਸੇ ਵੱਖਰੇ ਕਮਰੇ ਵਿੱਚ ਛੱਡਣਾ ਵੀ ਚੰਗਾ ਵਿਚਾਰ ਹੈ।