ਲੂ ਦਾ ਸਾਹਮਣਾ ਕਰਨ ਲਈ ਹੋ ਜਾਓ ਤਿਆਰ, ਅਪ੍ਰੈਲ ਤੋਂ ਹੀ ਪਵੇਗੀ ਅੱਤ ਦੀ ਗਰਮੀ

ਦੇਸ਼ ਦੇ ਕੁਝ ਹਿੱਸਿਆਂ 'ਚ ਹੀਟ ਵੇਵ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਕਰਨਾਟਕ, ਕੇਰਲ, ਗੁਜਰਾਤ ਦੇ ਕੁਝ ਖੇਤਰਾਂ ਵਿੱਚ Heat Wave ਦੀ ਸਥਿਤੀ ਬਾਣੀ ਹੋਈ ਹੈ।

ਇਨ੍ਹਾਂ ਰਾਜਾਂ ਦੇ ਕਈ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚਤਾਪਮਾਨ 'ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਮੌਸਮ ਵਿਭਾਗ ਨੇ ਦੱਸਿਆ ਹੈ ਕਿ ਦੇਸ਼ ਭਰ ਵਿੱਚ ਤਾਪਮਾਨ ਅਸਧਾਰਨ ਤੌਰ 'ਤੇ ਵਧੇਗਾ ਅਤੇ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਲੂ ਚੱਲਣ ਦੀ ਦੀ ਸੰਭਾਵਨਾ ਹੈ।

ਵਿਗਿਆਨੀ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਭਾਰਤ ਦੇ ਕੁਝ ਹਿੱਸਿਆਂ ਜਿਵੇਂ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਹੀਟਵੇਵ ਦੀ ਸਥਿਤੀ ਬਣੀ ਰਹੇਗੀ

ਆਉਣ ਵਾਲੇ ਦਿਨਾਂ 'ਚ ਮੱਧ ਪ੍ਰਦੇਸ਼ 'ਚ ਹੀਟ ਵੇਵ ਦੇ ਹਾਲਾਤ ਬਣੇ ਰਹਿਣਗੇ

ਮਈ ਸੀਜ਼ਨ ਦਾ ਸਭ ਤੋਂ ਗਰਮ ਮਹੀਨਾ ਹੈ ਅਤੇ ਦੇਸ਼ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਬਹੁਤ ਜ਼ਿਆਦਾ ਗਰਮੀ ਦਾ ਅਨੁਭਵ ਹੋਵੇਗਾ 

ਪੂਰਵ-ਅਨੁਮਾਨਾਂ ਦੇ ਅਨੁਸਾਰ, ਅਗਲੇ ਦੋ-ਤਿੰਨ ਮਹੀਨਿਆਂ ਤੱਕ ਦੇਸ਼ ਦੇ ਮੱਧ ਹਿੱਸੇ ਵਿੱਚ ਅਸਧਾਰਨ ਤਾਪਮਾਨ ਅਤੇ ਹੀਟ ਵੇਵ ਦੇ ਹਾਲਾਤ ਬਣੇ ਰਹਿ ਸਕਦੇ ਹਨ।