15 ਅਪ੍ਰੈਲ ਤੋਂ ਬਾਅਦ No ਕਾਲ ਫਾਰਵਰਡ, ਜਾਣੋ ਕਾਰਨ

ਸਰਕਾਰ ਸਮੇਂ-ਸਮੇਂ 'ਤੇ ਫੋਨ ਨੂੰ ਲੈ ਕੇ ਨਵੇਂ-ਨਵੇਂ ਫੈਸਲੇ ਲੈਂਦੀ ਰਹਿੰਦੀ ਹੈ।

ਹੁਣ ਸਰਕਾਰ ਨੇ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਵੱਡਾ ਫੈਸਲਾ ਲਿਆ ਹੈ।

ਕਾਲ ਫਾਰਵਰਡ ਦੀ ਸਹੂਲਤ ਬੰਦ ਹੋ ਜਾਵੇਗੀ।

ਇਸ ਦੇ ਲਈ ਦੂਰਸੰਚਾਰ ਵਿਭਾਗ ਵੱਲੋਂ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਨੂੰ ਇਹ ਸਹੂਲਤ 15 ਅਪ੍ਰੈਲ ਤੋਂ ਬੰਦ ਕਰਨ ਲਈ ਕਿਹਾ ਗਿਆ ਹੈ।

ਇਹ ਹਦਾਇਤ USSD 'ਤੇ ਆਧਾਰਿਤ ਕਾਲ ਫਾਰਵਰਡਿੰਗ ਲਈ ਹੈ।

ਯੂਐਸਐਸਡੀ ਆਧਾਰਿਤ ਸੇਵਾਵਾਂ ਦੇ ਤਹਿਤ ਗਾਹਕਾਂ ਨੂੰ ਕਈ ਸਹੂਲਤਾਂ ਮਿਲਦੀਆਂ ਹਨ।

USSD ਦੀ ਵਰਤੋਂ ਕਰਨ ਲਈ ਇੱਕ ਕੋਡ ਡਾਇਲ ਕਰਨਾ ਪੈਂਦਾ ਹੈ।

ਵਰਤਮਾਨ ਵਿੱਚ USSD ਦੀ ਵਰਤੋਂ IMEI ਨੰਬਰ ਅਤੇ ਫ਼ੋਨ ਬੈਲੇਂਸ ਚੈੱਕ ਕਰਨ ਲਈ ਕੀਤੀ ਜਾਂਦੀ ਹੈ।