ਜਾਣੋ ਭਾਰਤ ਕਿੱਥੇ ਕਰਦਾ ਹੈ ਆਪਣੀ 'ਸੋਨੇ ਦੀ ਖਰੀਦਦਾਰੀ'?

ਦੇਸ਼ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸੋਨਾ ਖਰੀਦਦੇ ਹਨ।

ਕੀ ਤੁਸੀਂ ਜਾਣਦੇ ਹੋ ਕਿ ਇਹ ਸੋਨਾ ਕਿੱਥੋਂ ਆਉਂਦਾ ਹੈ?

ਦੱਖਣੀ ਅਫ਼ਰੀਕਾ ਦੀਆਂ ਖਾਣਾਂ ਸੋਨੇ ਲਈ ਮਸ਼ਹੂਰ ਹਨ।

ਪਰ, ਭਾਰਤ ਵਿੱਚ ਜ਼ਿਆਦਾਤਰ ਸੋਨਾ ਸਵਿਟਜ਼ਰਲੈਂਡ ਤੋਂ ਆਉਂਦਾ ਹੈ।

ਸਵਿਟਜ਼ਰਲੈਂਡ ਭਾਰਤ ਲਈ ਸੋਨੇ ਦਾ ਭੰਡਾਰ ਬਣ ਗਿਆ ਹੈ।

ਅਪ੍ਰੈਲ 'ਚ ਭਾਰਤ 'ਚ ਸਭ ਤੋਂ ਜ਼ਿਆਦਾ ਸੋਨਾ ਸਵਿਟਜ਼ਰਲੈਂਡ ਤੋਂ ਆਯਾਤ ਕੀਤਾ ਗਿਆ ਸੀ।

ਸਵਿਟਜ਼ਰਲੈਂਡ ਦੁਨੀਆ ਵਿੱਚ ਸੋਨੇ ਦੀ ਆਯਾਤ ਦਾ ਸਭ ਤੋਂ ਵੱਡਾ ਸਰੋਤ ਹੈ।

ਸੋਨੇ ਦੇ ਬਾਜ਼ਾਰ ਵਿਚ ਇਸ ਦੀ ਹਿੱਸੇਦਾਰੀ ਲਗਭਗ 40 ਫੀਸਦੀ ਹੈ।

ਇਸ ਤੋਂ ਬਾਅਦ ਯੂਏਈ ਅਤੇ ਦੱਖਣੀ ਅਫਰੀਕਾ ਆਉਂਦਾ ਹੈ।