ਗਰਮੀਆਂ ਵਿੱਚ ਕੇਲਾ ਹੋ ਜਾਂਦਾ ਹੈ ਖਰਾਬ? ਇਸ ਤਰ੍ਹਾਂ ਕਰੋ ਸਟੋਰ!

ਕੇਲਾ ਤੁਰੰਤ ਊਰਜਾ ਪ੍ਰਾਪਤ ਕਰਨ ਲਈ ਸਭ ਤੋਂ ਵਧੀਆ ਫਲ ਹੈ।

ਇਹ ਸਸਤੇ ਹੋਣ ਦੇ ਨਾਲ-ਨਾਲ ਬਹੁਤ ਸਿਹਤਮੰਦ ਵੀ ਹੈ।

ਹਾਲਾਂਕਿ ਗਰਮੀਆਂ 'ਚ ਇਸ ਨੂੰ ਸਟੋਰ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ।

ਅਜਿਹੇ 'ਚ ਤੁਸੀਂ ਕੁਝ ਟਿਪਸ ਅਪਣਾ ਕੇ ਇਸ ਨੂੰ ਸਟੋਰ ਕਰ ਸਕਦੇ ਹੋ।

ਇਸ ਨੂੰ ਪਲਾਸਟਿਕ ਵਿੱਚ ਲਪੇਟ ਕੇ ਰੱਖਣ ਨਾਲ ਇਹ ਲੰਬੇ ਸਮੇਂ ਤੱਕ ਤਾਜ਼ਾ ਰਹਿੰਦਾ ਹੈ।

ਤੁਸੀਂ ਇਸ ਨੂੰ ਲਟਕਾ ਕੇ ਵੀ ਰੱਖ ਸਕਦੇ ਹੋ।

ਇਸ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਤੁਸੀਂ ਇਸ 'ਤੇ ਸਿਰਕਾ ਵੀ ਛਿੜਕ ਸਕਦੇ ਹੋ।

ਕੇਲੇ ਨੂੰ ਏਅਰਟਾਈਟ ਕੰਟੇਨਰ ਵਿੱਚ ਪੈਕ ਕਰਕੇ ਫਰਿੱਜ ਵਿੱਚ ਰੱਖੋ।