ਅਗਲੇ ਹਫਤੇ ਸਿਰਫ 3 ਦਿਨ ਹੀ ਖੁੱਲ੍ਹਣਗੇ ਬੈਂਕ, ਚੈੱਕ ਕਰੋ RBI ਦੀਆਂ ਛੁੱਟੀਆਂ ਦੀ ਲਿਸਟ
ਭਾਰਤੀ ਰਿਜ਼ਰਵ ਬੈਂਕ ਵੱਲੋਂ ਪਹਿਲਾਂ ਹੀ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਜਾਂਦੀ ਹੈ।
ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ
ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿਣਗੇ
ਇਸ ਵਾਰ ਜੂਨ ਮਹੀਨੇ 'ਚ ਬੈਂਕਾਂ 'ਚ ਕਾਫੀ ਛੁੱਟੀਆਂ ਹੋਣ ਵਾਲੀਆਂ ਹਨ। ਬੈਂਕ ਛੁੱਟੀਆਂ ਦੀ ਲਿਸਟ ਦੇ ਅਨੁਸਾਰ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ।
15 ਜੂਨ ਨੂੰ
ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ, ਆਈਜ਼ੌਲ ਅਤੇ ਭੁਵਨੇਸ਼ਵਰ ਵਿੱਚ ਬੈਂਕ 15 ਜੂਨ ਨੂੰ YMA ਦਿਵਸ ਅਤੇ ਰਾਜਾ ਸੰਕ੍ਰਾਂਤੀ ਦੇ ਕਾਰਨ ਬੰਦ ਰਹਿਣਗੇ।
16 ਜੂਨ ਨੂ
ੰ
16 ਜੂਨ ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ
17 ਜੂਨ ਨੂ
ੰ
17 ਜੂਨ ਨੂੰ ਸੋਮਵਾਰ ਦਾ ਦਿਨ ਹੈ ਅਤੇ ਇਸ ਦਿਨ ਬਕਰੀਦ/ਈਦ-ਉਲ-ਅਜ਼ਹਾ ਦੇ ਮੌਕੇ 'ਤੇ ਬੈਂਕਾਂ ਦੀ ਛੁੱਟੀ ਰਹੇਗੀ।
18 ਜੂਨ ਨੂੰ
ਇਸ ਤੋਂ ਇਲਾਵਾ 18 ਜੂਨ ਨੂੰ ਜੰਮੂ ਅਤੇ ਸ਼੍ਰੀਨਗਰ 'ਚ ਬੈਂਕ ਬਕਰੀਦ ਦੇ ਕਾਰਨ ਬੰਦ ਰਹਿਣਗੇ।
ਕੁਝ ਥਾਵਾਂ 'ਤੇ ਲਗਾਤਾ
ਰ
16 ਜੂਨ ਨੂੰ ਐਤਵਾਰ, 17 ਜੂਨ ਨੂੰ ਬਕਰੀਦ ਅਤੇ 18 ਜੂਨ ਨੂੰ ਈਦ-ਉਲ-ਅਜ਼ਹਾ ਦੇ ਕਾਰਨ ਕੁਝ ਥਾਵਾਂ 'ਤੇ ਲਗਾਤਾਰ ਬੈਂਕ ਬੰਦ ਰਹਿਣਗੇ।
ਨਿਪਟਾਓ ਜ਼ਰੂਰੀ ਕੰਮ
ਜੇਕਰ ਤੁਸੀਂ ਆਪਣੇ ਬੈਂਕ 'ਚ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਜਲਦ ਤੋਂ ਜਲਦ ਪੂਰਾ ਕਰ ਲਓ ਨਹੀਂ ਤਾਂ ਬੈਂਕ 'ਚ ਲੰਬੀ ਛੁੱਟੀ ਕਾਰਨ ਤੁਹਾਨੂੰ ਪਰੇ
ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੋਬਾਈਲ ਬੈਂਕਿੰਗ ਵਰਗੀਆਂ ਸੁਵਿਧਾਵਾਂ
ਬੈਂਕਾਂ ਵਿੱਚ ਲਗਾਤਾਰ ਕਈ ਦਿਨਾਂ ਛੁੱਟੀ ਹੋਣ 'ਤੇ ਵੀ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਵਰਗੀਆਂ ਸੁਵਿਧਾਵਾਂ ਚਾਲੂ ਰਹਿਣਗੀਆਂ।