ਇਹ 5 Foods ਤੁਹਾਨੂੰ 47°C 'ਚ ਹੀਟ ਸਟ੍ਰੋਕ ਤੋਂ ਬਚਾਉਣਗੇ! 

ਉੱਤਰੀ ਭਾਰਤ ਦੇ ਕਈ ਸੂਬੇ ਇਸ ਸਮੇਂ ਭਿਆਨਕ ਗਰਮੀ ਨਾਲ ਜੂਝ ਰਹੇ ਹਨ। ਇੱਥੇ ਪਾਰਾ ਰਿਕਾਰਡ ਤੋੜ ਰਿਹਾ ਹੈ। 

ਕਈ ਥਾਵਾਂ 'ਤੇ ਪਾਰਾ 50 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਅਸਮਾਨ ਤੋਂ ਅੱਗ ਵਰ੍ਹ ਰਹੀ ਹੈ।

ਅੱਤ ਦੇ ਤਾਪਮਾਨ ਕਾਰਨ ਲੋਕਾਂ ਲਈ ਹੀਟ ਸਟ੍ਰੋਕ ਦਾ ਖਤਰਾ ਕਾਫੀ ਵੱਧ ਗਿਆ ਹੈ। 

ਮਾਹਿਰਾਂ ਅਨੁਸਾਰ ਹੀਟ ਸਟ੍ਰੋਕ ਨਾਲ ਲੋਕਾਂ ਦੀ ਮੌਤ ਹੋ ਸਕਦੀ ਹੈ। 

ਅੱਤ ਦੀ ਗਰਮੀ ਵਿੱਚ ਵੀ ਬਹੁਤ ਸਾਰੇ ਭੋਜਨ ਹੀਟ ਸਟ੍ਰੋਕ ਤੋਂ ਬਚਾਉਣ ਵਿੱਚ ਬਹੁਤ ਕਾਰਗਰ ਹੋ ਸਕਦੇ ਹਨ।

ਖੀਰੇ ਵਿੱਚ ਲਗਭਗ 95% ਪਾਣੀ ਹੁੰਦਾ ਹੈ, ਜੋ ਅਤਿ ਦੀ ਗਰਮੀ ਵਿੱਚ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ। 

ਗਰਮੀਆਂ ਵਿੱਚ ਤਰਬੂਜ ਦਾ ਸੇਵਨ ਕਰਨ ਨਾਲ ਹੀਟ ਸਟ੍ਰੋਕ ਦਾ ਖਤਰਾ ਘੱਟ ਹੋ ਸਕਦਾ ਹੈ। 

ਪੋਸ਼ਕ ਤੱਤਾਂ ਨਾਲ ਭਰਪੂਰ ਕੀਵੀ ਫਲ ਗਰਮੀਆਂ 'ਚ ਸਰੀਰ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। 

 ਟਮਾਟਰ ਅਤੇ ਮੂਲੀ ਤੁਹਾਨੂੰ ਹੀਟ ਸਟ੍ਰੋਕ ਤੋਂ ਬਚਾ ਸਕਦੇ ਹਨ ਕਿਉਂਕਿ ਇਹ ਪਾਣੀ ਨਾਲ ਭਰਪੂਰ ਹੁੰਦੇ ਹਨ।