ਭਾਰ ਘਟਾਉਣ ਲਈ ਕੀ ਹੈ ਜ਼ਿਆਦਾ ਬਿਹਤਰ...ਦਹੀਂ ਜਾਂ ਲੱਸੀ ?
ਦਹੀਂ ਨੂੰ ਸਿਹਤ ਲਈ ਅੰਮ੍ਰਿਤ ਸਮਾਂ ਕਿਹਾ ਜਾਂਦਾ ਹੈ। ਦਹੀਂ ਦੇ ਨਾਲ ਲੱਸੀ ਨੂੰ ਵੀ ਆਪਣੀ ਠੰਡੀ ਤਾਸੀਰ ਦੇ ਕਾਰਨ ਕਾਫੀ ਫਾਇਦੇਮੰਦ ਕਿਹਾ
ਜਾਂਦਾ ਹੈ।
ਇਨ੍ਹਾਂ ਦੋਹਾਂ 'ਚ ਬਹੁਤ ਜ਼ਿਆਦਾ ਪੋਸ਼ਣ ਪਾਇਆ ਜਾਂਦਾ ਹੈ ਅਤੇ ਦੋਵੇਂ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ, ਤਾਂ ਲੋਕ ਇਨ੍ਹਾਂ ਦੋਵਾਂ ਵਿਚਕਾਰ ਉਲਝਣ ਵਿੱਚ ਪੈ ਜਾਂਦੇ ਹਨ ਕਿ ਦੋਵਾਂ ਵਿੱਚੋਂ ਕਿਸ ਦਾ ਸੇਵਨ ਕਰਨਾ ਚਾਹੀਦਾ ਹੈ।
ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਭਾਰ ਘਟਾਉਣ ਲਈ ਦਹੀਂ ਬਿਹਤਰ ਹੈ ਜਾਂ ਲੱਸੀ। ਜੇਕਰ ਦੇਖਿਆ ਜਾਵੇ ਤਾਂ ਦੋਵੇਂ ਹੀ ਸਿਹਤ ਲਈ ਚੰਗੇ ਹਨ ਪਰ ਭਾਰ ਘਟਾਉਣ ਲਈ ਕਿਹੜਾ ਜ਼ਿਆਦਾ ਕਾਰਗਰ ਹੈ ? ਆਓ ਜਾਂਦੇ ਹਾਂ
ਦਹੀਂ ਨਾਲੋਂ ਲੱਸੀ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸਦੇ ਕਾਰਨ ਲੱਸੀ ਉਨ੍ਹਾਂ ਲੋਕਾਂ ਲਈ ਇੱਕ ਹੈਲਥੀ ਅਤੇ ਬਿਹਤਰ ਵਿਕਲਪ ਬਣਦਾ ਹੈ, ਜੋ ਭਾਰ ਘੱਟ ਕਰਨਾ ਚਾਹੁੰਦੇ ਹਨ।
ਲੱਸੀ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਭਾਰ ਘਟਾਉਣ ਦੇ ਦੌਰਾਨ ਤੁਹਾਡੇ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦ
ੀ ਹੈ।
ਲੱਸੀ ਕੈਲਸ਼ੀਅਮ, ਵਿਟਾਮਿਨ ਅਤੇ ਖਣਿਜਾਂ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ
ਦਹੀਂ ਨਾਲੋਂ ਲੱਸੀ ਨੂੰ ਹਜ਼ਮ ਕਰਨਾ ਆਸਾਨ ਹੋ ਸਕਦਾ ਹੈ, ਕਿਉਂਕਿ ਇਸ ਵਿੱਚ ਆਮ ਤੌਰ 'ਤੇ ਘੱਟ ਲੈਕਟੋਜ਼ ਹੁੰਦਾ ਹੈ...ਜੋ ਭਾਰ ਘਟਾਉਣ ਲਈ ਲਾਭਦਾਇਕ ਹੋ ਸਕਦਾ ਹੈ।
ਭਾਰ ਘਟਾਉਣ ਦੇ ਦੌਰਾਨ ਆਪਣੀ ਖੁਰਾਕ ਵਿੱਚ ਦਹੀਂ ਜਾਂ ਲੱਸੀ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂ
ਰ ਲਓ।