ਇਨਸੌਮਨੀਆ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਟਿਪਸ

ਕਈ ਲੋਕ ਨੀਂਦ ਕਾਰਨ ਪਰੇਸ਼ਾਨ ਰਹਿੰਦੇ ਹਨ।

ਆਰਾਮਦਾਇਕ ਨੀਂਦ ਨਾ ਆਉਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਾਂਗੇ।

ਇਸ ਦੀ ਮਦਦ ਨਾਲ ਤੁਹਾਡੀ ਨੀਂਦ ਦੀ ਸਮੱਸਿਆ ਦੂਰ ਹੋ ਸਕਦੀ ਹੈ।

ਹਰ ਰੋਜ਼ ਇੱਕ ਨਿਸ਼ਚਿਤ ਸਮੇਂ 'ਤੇ ਸੌਣ ਦੀ ਆਦਤ ਬਣਾਓ।

ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਕਸਰਤ ਕਰੋ।

ਸੌਣ ਤੋਂ ਘੱਟੋ-ਘੱਟ 2 ਜਾਂ 3 ਘੰਟੇ ਪਹਿਲਾਂ ਰਾਤ ਦਾ ਖਾਣਾ ਖਾਓ।

ਸੌਣ ਵੇਲੇ ਢਿੱਲੇ ਕੱਪੜੇ ਪਾਓ।

ਸ਼ਾਮ ਦੇ ਬਾਅਦ ਚਾਹ ਅਤੇ ਕੌਫੀ ਤੋਂ ਦੂਰ ਰਹੋ।