ਇਨ੍ਹਾਂ 6 ਬੀਮਾਰੀਆਂ 'ਚ ਗਲਤੀ ਨਾਲ ਵੀ ਨਾ ਖਾਓ ਕੇਲਾ

ਕੇਲਾ ਇਕ ਸਸਤਾ ਫਲ ਹੈ, ਇਸ ਲਈ ਲੋਕ ਇਸ ਨੂੰ ਬਹੁਤ ਖਾਂਦੇ ਹਨ।

ਕੇਲੇ ਵਿੱਚ ਆਇਰਨ, ਪੋਟਾਸ਼ੀਅਮ, ਫਾਈਬਰ, ਵਿਟਾਮਿਨ ਆਦਿ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਕੇਲੇ ਦੇ ਜਿੱਥੇ ਫਾਇਦੇ ਹੁੰਦੇ ਹਨ, ਉੱਥੇ ਹੀ ਇਸ ਨੂੰ ਖਾਣਾ ਕੁਝ ਸਮੱਸਿਆਵਾਂ 'ਚ ਨੁਕਸਾਨਦਾਇਕ ਵੀ ਹੁੰਦਾ ਹੈ।

ਜੇਕਰ ਤੁਹਾਨੂੰ ਕਿਡਨੀ ਦੀ ਬੀਮਾਰੀ ਹੈ ਤਾਂ ਇਸ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕੇਲਾ ਨਾ ਖਾਓ।

ਜੇਕਰ ਤੁਹਾਨੂੰ ਐਲਰਜੀ ਹੈ ਤਾਂ ਕੇਲਾ ਨਾ ਖਾਓ ਨਹੀਂ ਤਾਂ ਖੁਜਲੀ, ਧੱਫੜ ਅਤੇ ਸਾਹ ਦੀ ਸਮੱਸਿਆ ਹੋ ਸਕਦੀ ਹੈ।

ਡਾਇਬਟੀਜ਼ 'ਚ ਗਲਤੀ ਨਾਲ ਵੀ ਕੇਲਾ ਨਹੀਂ ਖਾਣਾ ਚਾਹੀਦਾ, ਸ਼ੂਗਰ ਲੈਵਲ ਤੇਜ਼ੀ ਨਾਲ ਵਧਦਾ ਹੈ।

ਪੇਟ ਫੁੱਲਣਾ, ਬਦਹਜ਼ਮੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਵਿੱਚ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਕੇਲਾ ਖਾਣਾ ਲਾਭਦਾਇਕ ਨਹੀਂ ਹੋਵੇਗਾ।

ਜੇਕਰ ਤੁਹਾਨੂੰ ਮਾਈਗ੍ਰੇਨ ਹੈ ਤਾਂ ਇਸ ਫਲ ਦਾ ਸੇਵਨ ਇਸ ਦੇ ਲੱਛਣਾਂ ਨੂੰ ਸ਼ੁਰੂ ਕਰ ਸਕਦਾ ਹੈ।