ਅਖਰੋਟ ਖਾਣ ਨਾਲ ਹੁੰਦੇ ਹਨ ਇਹ 6 ਨੁਕਸਾਨ

ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਵਿਟਾਮਿਨ, ਫਾਈਬਰ ਅਤੇ ਐਂਟੀਆਕਸੀਡੈਂਟਸ ਸਮੇਤ ਸਾਰੇ ਪੋਸ਼ਕ ਤੱਤ ਮਿਲਦੇ ਹਨ।

ਇਸੇ ਤਰ੍ਹਾਂ ਅਖਰੋਟ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਖਰੋਟ ਵਿੱਚ ਵਿਟਾਮਿਨ, ਫਾਈਬਰ, ਮੈਗਨੀਸ਼ੀਅਮ ਅਤੇ ਐਂਟੀਆਕਸੀਡੈਂਟ ਹੁੰਦੇ ਹਨ

ਅਖਰੋਟ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਕਈ ਸਥਿਤੀਆਂ ਵਿੱਚ ਅਖਰੋਟ ਖਾਣ ਨਾਲ ਸਿਹਤ ਨੂੰ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। 

ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਅਤੇ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਅਖਰੋਟ ਨਹੀਂ ਖਾਣਾ ਚਾਹੀਦਾ। ਇਸ 'ਚ ਫਾਈਬਰ ਅਤੇ ਕੈਲੋਰੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਭਾਰ ਵਧਾਉਂਦੀ ਹੈ

ਅਖਰੋਟ 'ਚ ਐਲਰਜੀ ਕਰਨ ਵਾਲੇ ਤੱਤ ਹੁੰਦੇ ਹਨ, ਜੋ ਅਸਥਮਾ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਅਜਿਹੇ 'ਚ ਜੇਕਰ ਤੁਹਾਨੂੰ ਅਸਥਮਾ ਹੈ ਤਾਂ ਤੁਹਾਨੂੰ ਅਖਰੋਟ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਜੇਕਰ ਤੁਹਾਨੂੰ ਪਾਚਨ ਨਾਲ ਜੁੜੀ ਸਮੱਸਿਆ ਹੈ ਤਾਂ ਤੁਹਾਨੂੰ ਅਖਰੋਟ ਨਹੀਂ ਖਾਣਾ ਚਾਹੀਦਾ। ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੈਸ ਦੀ ਸਮੱਸਿਆ ਨੂੰ ਵਧਾ ਸਕਦੀ ਹੈ।

ਅਖਰੋਟ 'ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਡਾਇਰੀਆ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਡਾਇਰੀਆ ਦੀ ਸਮਸਿਆ ਹੋਣ 'ਤੇ ਅਖਰੋਟ ਨਾ ਖਾਓ

ਅਖਰੋਟ ਦੇ ਛਿਲਕੇ 'ਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਚਮੜੀ 'ਤੇ ਲਾਲ ਧੱਫੜ ਪੈਦਾ ਕਰ ਸਕਦੇ ਹਨ। ਅਜਿਹੇ 'ਚ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਇਸ ਦੇ ਸੇਵਨ ਤੋਂ ਬਚੋ।

ਜੇਕਰ ਤੁਹਾਨੂੰ ਅਲਸਰ ਹੈ ਤਾਂ ਅਖਰੋਟ ਨਾ ਖਾਓ। ਕਿਉਂਕਿ ਅਖਰੋਟ ਖਾਣ ਨਾਲ ਪੇਟ 'ਚ ਗਰਮੀ ਵਧ ਸਕਦੀ ਹੈ। ਜਿਸ ਕਾਰਨ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।