ਜਾਣੋ Google ਕਿਉਂ ਕਰ ਰਿਹਾ ਹੈ ਅਕਾਊਂਟ ਡਿਲੀਟ।

Google ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ।  

ਜਿਸ ਦੇ ਤਹਿਤ ਕੰਪਨੀ ਵੱਡੀ ਸੰਖਿਆ ਵਿੱਚ ਯੂਜ਼ਰ ਅਕਾਊਂਟ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਇਨਐਕਟਿਵ ਅਕਾਊਂਟ ਨੂੰ ਬੰਦ ਕਰਨ ਜਾ ਰਹੀ ਹੈ। 

ਜੇਕਰ ਤੁਸੀਂ google ਅਕਾਊ਼ਂਟ ਦਾ ਲੰਮੇ ਸਮੇਂ ਤੋਂ ਇਸਤੇਮਾਲ ਨਹੀਂ ਕੀਤਾ ਹੈ ਤਾਂ ਕੰਪਨੀ ਤੁਹਾਡੇ ਅਕਾਊਂਟ ਨੂੰ ਬੰਦ ਕਰ ਦੇਵੇਗੀ। 

ਅਜਿਹੇ ਵਿੱਚ ਤੁਸੀਂ ਜੀਮੇਲ,ਡ੍ਰਾਈਵ, ਮੀਟ, Calendar ਅਤੇ ਫੋਟੋਜ਼ ਵਰਗੀ Google ਸਰਵਿਸ ਦਾ ਫਾਇਦਾ ਨਹੀਂ ਉਠਾ ਸਕੋਗੇ। 

Google ਦੇ ਮੁਤਾਬਿਕ ਜਿਸ ਅਕਾਊਂਟ ਵਿੱਚ ਦੋ ਸਾਲ ਵਿੱਚ ਇੱਕ ਵਾਰ ਵੀ ਲੌਗਇਨ ਨਹੀਂ ਕੀਤਾ ਗਿਆ ਹੈ ਉਨ੍ਹਾਂ ਨੂੰ ਡਿਲੀਟ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ ਦਸੰਬਰ 2023 ਤੋਂ ਹੋਵੇਗੀ।

ਕੰਪਨੀ ਦੇ ਇਸ ਫੈਸਲੇ ਨਾਲ ਤੁਹਾਡੇ ਸਾਰੇ ਅਕਾਊਂਟਾਂ 'ਤੇ ਤਾਲਾ ਲੱਗ ਜਾਵੇਗਾ। 

 ਧਿਆਨ ਦੇਣ ਵਾਲੀ ਗੱਲ ਇਹ ਹੈ ਕਿ Google ਦੇ ਇਸ ਫੈਸਲੇ ਨਾਲ ਸਿਰਫ਼ ਪਰਸਨਲ Google ਅਕਾਊਂਟ ਹੀ ਪ੍ਰਭਾਵਿਤ ਹੋਣਗੇ। 

ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਤਾਂ ਇਨਐਕਟਿਵ ਅਕਾਊਂਟ ਨੂੰ ਹਾਈਜੈਕ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਇਸ ਵਜ੍ਹਾ ਕਾਰਨ Google ਨੂੰ ਅਜਿਹਾ ਫੈਸਲਾ ਲੈਣ ਦੇ ਲਈ ਮਜ਼ਬੂੁਰ ਹੋਣਾ ਪਿਆ।    

ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਗੂਗਲ ਦੋ ਜਾਂ ਫਿਰ ਇਸ ਤੋਂ ਜ਼ਿਆਦਾ ਸਾਲ ਦੇ ਇਨਐਕਟਿਵ ਅਕਾਊਂਟ ਨੂੰ ਬੰਦ ਕਰ ਦੇਵੇਗਾ।  

ਮਤਲਬ ਜੇਕਰ ਤੁਸੀਂ ਵੀ ਆਪਣੇ ਗੂਗਲ ਅਕਾਊਂਟ ਦਾ 2 ਸਾਲ ਤੋਂ ਇਸਤੇਮਾਲ ਨਹੀਂ ਕੀਤਾ ਹੈ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ। 

ਗੂਗਲ ਅਕਾਊਂਟ ਦੀ ਸਿਕਿਓਰਿਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹ ਅਜਿਹੇ ਕਦਮ ਉਠਾ ਰਿਹਾ ਹੈ।  

ਨਵੇਂ ਨਿਯਮ ਦਾ ਅਸਰ  Google Drive , ਯੂ-ਟਿਊਬ, Google Play Store, Google ਸਰਚ 'ਤੇ ਪਵੇਗਾ।