ਮਾਨਸੂਨ ਦੇ ਮੌਸਮ 'ਚ ਅੱਖਾਂ ਦਾ ਰੱਖੋ ਖਾਸ ਖਿਆਲ, ਨਹੀਂ ਤਾਂ ਭਿਆਨਕ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ 

ਦੇਸ਼ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਇਸ ਦੇ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲ ਰਹੇ ਹਨ

ਬਰਸਾਤ ਵਿੱਚ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਸਰੀਰ ਦੇ ਕਈ ਅੰਗਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ

ਬਰਸਾਤ ਕਾਰਨ ਅੱਖਾਂ ਦੀਆਂ ਸਮੱਸਿਆਵਾਂ ਸਭ ਤੋਂ ਵੱਧ ਦੇਖਣ ਨੂੰ ਮਿਲ ਰਹੀਆਂ ਹਨ

ਹਸਪਤਾਲਾਂ ਦੇ ਆਈ ਡਿਪਾਰਟਮੈਂਟ ਦੀ ਓਪੀਡੀ ਵਿੱਚ ਆਉਣ ਵਾਲੇ ਹਰ ਪੰਜ ਵਿੱਚੋਂ ਦੋ ਵਿਅਕਤੀ ਅੱਖਾਂ ਦੇ ਫਲੂ ਦੀ ਬਿਮਾਰੀ ਤੋਂ ਪੀੜਤ ਹਨ

ਡਾਕਟਰਾਂ ਦਾ ਦੱਸਿਆ ਕਿ ਹੁਣ ਰੋਜ਼ਾਨਾ ਅੱਖਾਂ ਦੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ 50-60 ਫੀਸਦੀ ਵਧ ਗਈ ਹੈ

ਬੁਖਾਰ, ਜ਼ੁਕਾਮ, ਉਲਟੀਆਂ ਅਤੇ ਦਸਤ ਤੋਂ ਬਾਅਦ ਖਾਸ ਕਰਕੇ ਬੱਚਿਆਂ ਵਿੱਚ ਅੱਖਾਂ ਲਾਲ ਹੋਣ ਦੀ ਸਮੱਸਿਆ ਵੱਧ ਗਈ ਹੈ।

ਕੰਨਜਕਟਿਵਾਇਟਿਸ ਅੱਖਾਂ ਦੀ ਸਮੱਸਿਆ ਨੂੰ ਪਿੰਕ ਆਈਜਦੀ ਸਮੱਸਿਆ ਵੀ ਕਿਹਾ ਜਾਂਦਾ ਹੈ

ਇਹ ਸਮੱਸਿਆ ਆਮ ਇਲਾਜ ਨਾਲ ਹੀ ਠੀਕ ਹੋ ਜਾਂਦੀ ਹੈ, ਇਸ ਦੇ ਗੰਭੀਰ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ