ਗੋਲਗੱਪੇ ਵੇਚ ਕੇ ਲੱਖਾਂ ਰੁਪਏ ਕਮਾ ਰਹੀ ਇਹ ਕੁੜੀ
ਤੁਸੀਂ MBA ਚਾਏਵਾਲਾ ਅਤੇ BTech ਚਾਹਵਾਲਾ ਬਾਰੇ ਤਾਂ ਸੁਣਿਆ ਹੋਵੇਗਾ।
ਪਰ ਤੁਸੀਂ B.Tech ਪਾਣੀਪੁਰੀ ਬਾਰੇ ਨਹੀਂ ਸੁਣਿਆ ਹੋਵੇਗਾ।
ਬੀ.ਟੈਕ ਪਾਣੀਪੁਰੀ ਵਾਲੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਪਾਣੀਪੁਰੀ ਵਾਲੀ ਦੇ ਨਾਂ ਨਾਲ ਮਸ਼ਹੂਰ ਤਾਪਸੀ ਉਪਾਧਿਆਏ ਨੇ B.Tech ਕੀਤਾ ਹੈ
ਤਾਪਸੀ ਸਿਰਫ 21 ਸਾਲ ਦੀ ਹੈ ਅਤੇ ਉਸ ਨੇ ਦਿੱਲੀ ਦੇ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਕੋਲ ਪਾਣੀਪੁਰੀ ਦਾ ਸਟਾਲ ਲਗਾਇਆ ਹੈ।
ਤਾਪਸੀ ਦਾ ਪਾਣੀ ਪੁਰੀ ਵੇਚਣ ਦਾ ਸਟਾਈਲ ਕਾਫੀ ਅਨੋਖਾ ਹੈ।
ਖਾਸ ਗੱਲ ਇਹ ਹੈ ਕਿ ਦਿੱਲੀ ਦੇ ਅੰਦਰ B.Tech ਪਾਣੀਪੁਰੀ ਦੇ 10 ਤੋਂ ਵੱਧ ਸਟਾਲ ਹਨ।
ਇਸ ਦੇ ਨਾਲ ਹੀ ਉਸ ਦੀ ਹਰ ਮਹੀਨੇ ਕਮਾਈ ਕਰੀਬ ਇੱਕ ਲੱਖ ਰੁਪਏ ਹੈ।
ਲੋਕਾਂ ਨੂੰ B.Tech ਪਾਣੀ ਪੁਰੀ ਵਾਲੀ ਦਾ ਇਹ ਨਾਮ ਬਹੁਤ ਆਕਰਸ਼ਕ ਲੱਗਦਾ ਹੈ।
ਉਹ ਆਪਣੀ ਬੁਲੇਟ 'ਤੇ ਸਟਾਲ ਲੈ ਕੇ ਆਉਂਦੀ ਹੈ ਜਿਸ ਵਿਚ ਸਟਾਲ ਨੂੰ ਚੇਨ ਨਾਲ ਬੰਨ੍ਹਿਆ ਹੁੰਦਾ ਹੈ।