ਲਸਣ ਦੇ ਤੇਲ ਦੇ 5 ਜਬਰਦਸਤ ਫਾਇਦੇ

ਔਸ਼ਧੀ ਗੁਣਾਂ ਨਾਲ ਭਰਪੂਰ ਲਸਣ ਸਿਹਤ ਨੂੰ ਕਈ ਫਾਇਦੇ ਦਿੰਦਾ ਹੈ।

ਇਸ ਨੂੰ ਭੋਜਨ 'ਚ ਪਾਉਣ ਤੋਂ ਇਲਾਵਾ ਕੱਚਾ ਲਸਣ ਖਾਣਾ ਵੀ ਸਿਹਤਮੰਦ ਹੈ।

ਲਸਣ ਤੋਂ ਤੇਲ ਵੀ ਤਿਆਰ ਕੀਤਾ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

ਇਸ ਤੇਲ 'ਚ ਕੁਝ ਅਜਿਹੇ ਤੱਤ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦੇ ਹਨ।

ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਸਕਿਨ ਇਨਫੈਕਸ਼ਨ ਨੂੰ ਰੋਕਦੇ ਹਨ।

ਲਸਣ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਹੱਡੀਆਂ ਅਤੇ ਜੋੜਾਂ ਦਾ ਦਰਦ ਘੱਟ ਹੁੰਦਾ ਹੈ

ਇਸ ਤੇਲ ਨੂੰ ਵਾਲਾਂ ਵਿੱਚ ਲਗਾਉਣ ਨਾਲ ਸਕੈਲਪ ਇਨਫੈਕਸ਼ਨ, ਡੈਂਡਰਫ ਨਹੀਂ ਹੁੰਦਾ।

ਦੰਦਾਂ 'ਚ ਦਰਦ ਹੋਵੇ ਜਾਂ ਮਸੂੜਿਆਂ 'ਚ ਖੂਨ ਵਹਿ ਰਿਹਾ ਹੋਵੇ ਤਾਂ ਇਸ ਤੇਲ ਨਾਲ ਆਰਾਮ ਮਿਲਦਾ ਹੈ।

ਇਹ ਜਾਣਕਾਰੀ ਕਿਸੇ ਮੈਡੀਕਲ ਸਲਾਹ ਦਾ ਵਿਕਲਪ ਨਹੀਂ ਹੈ।