ਪੈਸਿਆਂ ਦਾ ਨਹੀਂ ਪਿਆਰ ਦਾ ਭੁੱਖਾ ਹੈ ਇਹ ਸਟਾਰ
ਅਰਸ਼ਦ ਵਾਰਸੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਤੇਰੇ ਮੇਰੇ ਸਪਨੇ' ਨਾਲ ਕੀਤੀ ਸੀ।
'ਮੁੰਨਾ ਭਾਈ ਐਮਬੀਬੀਐਸ' ਵਿੱਚ ਸਰਕਟ ਦੇ ਕਿਰਦਾਰ ਨਾਲ ਉਹ ਰਾਤੋ-ਰਾਤ ਸਟਾਰ ਬਣ ਗਏ ਸੀ।
ਅਭਿਨੇਤਾ ਦਾ ਕਹਿਣਾ ਹੈ ਕਿ ਉਹ ਪੈਸੇ ਦੇ ਨਹੀਂ ਸਗੋਂ ਪਿਆਰ ਦੇ ਭੁੱਖੇ ਹਨ।
ਆਰਥਿਕ ਤੰਗੀ ਕਾਰਨ ਅਦਾਕਾਰ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ।
ਸੰਘਰਸ਼ ਦੇ ਦਿਨਾਂ ਦੌਰਾਨ ਅਦਾਕਾਰ ਨੇ ਘਰ-ਘਰ ਲਿਪਸਟਿਕ ਅਤੇ ਨੇਲ ਪਾਲਿਸ਼ ਵੀ ਵੇਚੀ ਸੀ।
ਇੱਕ ਸਮੇਂ ਅਰਸ਼ਦ ਨੇ ਫੋਟੋ ਲੈਬ ਵਿੱਚ ਵੀ ਕੰਮ ਕੀਤਾ ਸੀ।
ਅਭਿਨੇਤਾ ਹੋਣ ਦੇ ਨਾਲ-ਨਾਲ ਅਰਸ਼ਦ ਇੱਕ ਵਧੀਆ ਡਾਂਸਰ ਵੀ ਹਨ।
ਫਿਲਮਾਂ ਤੋਂ ਬਾਅਦ ਹੁਣ ਅਰਸ਼ਦ ਓਟੀਟੀ 'ਤੇ ਵੀ ਜਲਵਾ ਜਾਰੀ ਹੈ।
ਇਨ੍ਹੀਂ ਦਿਨੀਂ ਉਹ ਵੈੱਬ ਸੀਰੀਜ਼ 'ਅਸੂਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ।