11 ਸਾਲ ਬਾਅਦ ਅਸਮਾਨ 'ਚ ਦਿਖਾਈ ਦੇਵੇਗੀ 'ਰਿੰਗ ਆਫ ਫਾਇਰ'
ਪੁਲਾੜ ਵਿੱਚ ਇੱਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਣ ਵਾਲਾ ਹੈ।
ਇਹ ਨਜ਼ਾਰਾ 11 ਸਾਲ ਬਾਅਦ ਯਾਨੀ 14 ਅਕਤੂਬਰ ਨੂੰ ਅਮਰੀਕਾ 'ਚ ਦੇਖਣ ਨੂੰ ਮਿਲੇਗਾ।
ਇਸ ਦਿਨ ਸੂਰਜ ਦਾ ਰੂਪ 'ਰਿੰਗ ਆਫ਼ ਫਾਇਰ' ਵਰਗਾ ਹੋਵੇਗਾ।
ਕਿਉਂਕਿ, ਇਸ ਦਿਨ ਸੂਰਜ ਦੇ ਦੁਆਲੇ ਇੱਕ ਅੱਗ ਦਾ ਛੱਲਾ ਦਿਖਾਈ ਦੇਵੇਗਾ।
ਇਸ ਅਨੋਖੀ ਭੂਗੋਲਿਕ ਘਟਨਾ ਦੀ ਸਥਿਤੀ ਉਦੋਂ ਪੈਦਾ ਹੋਵੇਗੀ ਜਦੋਂ ਚੰਦਰਮਾ ਸੂਰਜ ਦੇ ਸਾਹਮਣੇ ਤੋਂ ਲੰਘੇਗਾ।
ਇਸ ਦੌਰਾਨ ਅਸਮਾਨ 'ਚ 'ਰਿੰਗ ਆਫ ਫਾਇਰ' ਵਰਗੀ ਸਥਿਤੀ ਪੈਦਾ ਬਣੇਗੀ।
ਇਸ ਨੂੰ ਅਮਰੀਕਾ ਦੇ ਓਰੇਗਨ, ਕੈਲੀਫੋਰਨੀਆ, ਨੇਵਾਡਾ, ਐਰੀਜ਼ੋਨਾ, ਉਟਾਹ, ਨਿਊ ਮੈਕਸੀਕੋ ਅਤੇ ਟੈਕਸਾਸ ਤੋਂ ਹੀ ਦੇਖ ਸਕਣਗੇ।
ਓਰੇਗਨ ਵਿੱਚ ਦੁਪਹਿਰ 12:13 ਵਜੇ ਸ਼ੁਰੂ ਹੋ ਕੇ ਤਿੰਨ ਘੰਟੇ ਬਾਅਦ ਟੈਕਸਾਸ ਵਿੱਚ ਖਤਮ ਹੋਵੇਗਾ।
ਵਿਗਿਆਨੀਆਂ ਮੁਤਾਬਕ ਇਸ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ।