ਇਸ ਉਮਰ 'ਚ  ਲੋਕਾਂ ਨੂੰ ਨਹੀਂ ਪੀਣੀ ਚਾਹੀਦੀ ਸਿਗਰਟ, ਨਹੀਂ ਤਾਂ ਛੱਡਣਾ ਹੋ ਜਾਵੇਗਾ ਮੁਸ਼ਕਲ

ਤੰਬਾਕੂ ਦੇ ਸੇਵਨ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ? ਇਹ ਹਮੇਸ਼ਾ ਚਰਚਾ 'ਚ ਰਿਹਾ ਹੈ।

ਹੁਣ ਖੋਜਕਾਰਾਂ ਨੇ ਸਰਕਾਰਾਂ ਤੋਂ ਸਿਗਰਟ ਖਰੀਦਣ ਦੀ ਕਾਨੂੰਨੀ ਉਮਰ ਵਧਾਉਣ ਦੀ ਮੰਗ ਕੀਤੀ ਹੈ।

ਕਿਉਂਕਿ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਛੋਟੀ ਉਮਰ ਵਿੱਚ ਸ਼ੁਰੂ ਕੀਤੀ ਸਿਗਰਟ ਆਸਾਨੀ ਨਾਲ ਨਹੀਂ ਛੱਡੀ ਜਾਂਦੀ।

ਇਹ ਅਧਿਐਨ ਜਾਪਾਨ ਦੇ ਕਯੋਟੋ ਮੈਡੀਕਲ ਸੈਂਟਰ ਵਿੱਚ ਕੀਤਾ ਗਿਆ ਹੈ।

ਇਸ ਦੇ ਲਈ 1,382 ਸਿਗਰਟਨੋਸ਼ੀ ਕਰਨ ਵਾਲਿਆਂ 'ਤੇ ਰਿਸਰਚ ਕੀਤੀ ਗਈ ਹੈ।

ਖੋਜਕਰਤਾਵਾਂ ਮੁਤਾਬਕ ਇਨ੍ਹਾਂ ਸਾਰਿਆਂ ਨੇ ਫੈਗਰਸਟ੍ਰੋਮ ਟੈਸਟ ਪੂਰਾ ਕਰ ਲਿਆ ਹੈ।

ਇਹ ਇੱਕ ਟੈਸਟ ਹੈ ਜੋ ਨਿਕੋਟੀਨ ਦੀ ਲਤ ਦੀ ਤੀਬਰਤਾ ਦਾ ਮੁਲਾਂਕਣ ਕਰਦਾ ਹੈ।

ਅਧਿਐਨ 'ਚ ਪਾਇਆ ਗਿਆ ਹੈ ਕਿ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸਿਗਰਟ ਛੱਡਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਦੋਂ ਕਿ 20 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਿਗਰਟ ਛੱਡਣਾ ਸੌਖਾ ਹੈ।