jasprit bumrah ਏਸ਼ੀਆ ਕੱਪ ਅੱਧ ਵਿਚਾਲੇ ਛੱਡ ਭਾਰਤ ਪਰਤੇ, ਖੁਸ਼ੀ ਦੇਣ ਵਾਲੀ ਹੈ ਵਜ੍ਹਾ  

ਜਸਪ੍ਰੀਤ ਬੁਮਰਾਹ ਏਸ਼ੀਆ ਕੱਪ 2023 ਛੱਡ ਕੇ ਭਾਰਤ ਪਰਤ ਆਏ ਹਨ।

ਹਾਲਾਂਕਿ ਬੁਮਰਾਹ ਦੀ ਵਾਪਸੀ ਦਾ ਕਾਰਨ ਇੱਕ ਖੁਸ਼ੀ ਨੂੰ ਦੱਸਿਆ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਜਸਪ੍ਰੀਤ ਬੁਮਰਾਹ ਸਿਰਫ ਤਿੰਨ ਦਿਨਾਂ ਲਈ ਘਰ ਆਏ ਹਨ।

ਬੁਮਰਾਹ ਨੇਪਾਲ ਖਿਲਾਫ ਹੋਣ ਵਾਲੇ ਮੈਚ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਣਗੇ।

ਪਰ ਇਸ ਤੋਂ ਬਾਅਦ ਬੁਮਰਾਹ ਸੁਪਰ 4 ਮੈਚਾਂ ਲਈ ਉਪਲਬਧ ਹੋਣਗੇ।

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ।

ਜਸਪ੍ਰੀਤ ਬੁਮਰਾਹ ਦੇ ਘਰ ਬੇਟੇ ਨੇ ਜਨਮ ਲਿਆ ਹੈ 

ਜਸਪ੍ਰੀਤ ਬੁਮਰਾਹ ਇਸ ਖੁਸ਼ੀ ਦੇ ਮੌਕੇ 'ਤੇ ਆਪਣੀ ਪਤਨੀ ਸੰਜਨਾ ਗਣੇਸ਼ਨ ਨਾਲ ਰਹਿਣਾ ਚਾਹੁੰਦੇ ਹਨ।

ਇਸ ਕਾਰਨ ਉਹ ਕੁਝ ਦਿਨਾਂ ਲਈ ਏਸ਼ੀਆ ਕੱਪ ਨੂੰ  ਛੱਡ ਕੇ ਭਾਰਤ ਪਰਤ ਆਏ ਹਨ ।