ਕੌਣ ਹੈ ਅੰਕਿਤ ਬੈਯਾਨਪੁਰੀਆ ਅਤੇ ਕਿਉਂ ਮਿਲੇ ਪ੍ਰਧਾਨ ਮੰਤਰੀ ਮੋਦੀ ਨਾਲ? 

ਕੌਣ ਹੈ ਅੰਕਿਤ ਬੈਯਾਨਪੁਰੀਆ ਅਤੇ ਕਿਉਂ ਮਿਲੇ ਪ੍ਰਧਾਨ ਮੰਤਰੀ ਮੋਦੀ ਨਾਲ? 

ਫ਼ਿੱਟਨੈਸ ਇਨਫ਼ਲੂਏਂਸਰ ਅੰਕਿਤ ਬੈਯਾਨਪੁਰੀਆ ਐਤਵਾਰ ਨੂੰ ਸਵੱਛ ਭਾਰਤ ਪਹਿਲ ਦੇ ਤਹਿਤ ਸਵੱਛਤਾ ਅਭਿਆਨ ’ਚ ਪ੍ਰਧਾਮ ਮੰਤਰੀ ਨਰੇਂਦਰ ਮੋਦੀ ਨਾਲ ਸ਼ਾਮਲ ਹੋਏ।

ਬੈਯਾਨਪੁਰੀਆ ਜੋ ਆਪਣੇ Catchphrase 'ਰਾਮ ਰਾਮ ਸਾਰੇਯਾ ਨੇ' ਦੇ ਲਈ ਪ੍ਰਸਿੱਧ ਹਨ।

ਉਨ੍ਹਾਂ ਆਪਣੀ ਮਾਨਸਿਕ Fortitude ਅਤੇ ਆਤਮ ਅਨੁਸ਼ਾਸਨ ਨੂੰ ਵਧਾਉਣ ਲਈ 75 ਕਠਿਨ ਚੁਣੌਤੀਆਂ ਦਾ ਸਾਹਮਣਾ ਕੀਤਾ।

ਮਹਾਤਮਾ ਗਾਂਧੀ ਦੀ ਜਯੰਤੀ ਤੋਂ ਪਹਿਲਾਂ ਸਵੱਛਤਾ ਅਭਿਆਨ ਦੀ ਸ਼ੁਰੂਆਤ ਹੋਈ ਅਤੇ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇੱਕ ਘੰਟੇ ਲਈ ਸਵਛੱਤਾ ਯੋਜਨਾ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। 

ਅੰਕਿਤ ਬੈਯਾਨਪੁਰੀਆ ਇੱਕ ਮੱਧ ਵਰਗੀ ਪਰਿਵਾਰ ਤੋਂ ਆਉਂਦੇ ਹਨ। ਉਸਦੇ ਪਿਤਾ ਇੱਕ ਕਿਸਾਨ ਦੇ ਰੂਪ ’ਚ ਕੰਮ ਕਰਦੇ ਹਨ ਜਦਕਿ ਉਸਦੀ ਮਾਤਾ ਇੱਕ ਘਰੇਲੂ ਔਰਤ ਹੈ।

Youtube ’ਤੇ ਉਨ੍ਹਾਂ ਦੇ ਕੈਰੀਅਰ ਦੀ ਸ਼ੁਰੂਆਤ ਹਰਿਆਣਵੀ ਖੜਗ ਨਾਮਕ ਚੈਨੱਲ ’ਤੇ ਠੇਠ ਹਰਿਆਣਵੀ ਭਾਸ਼ਾ ਰਾਹੀਂ ਇੱਕ ਮਜ਼ੇਦਾਰ ਵੀਡੀਓ ਬਣਾਉਣ ਨਾਲ ਹੋਈ। 

ਜੂਨ ’ਚ ਉਸਦਾ Youtube ਚੈਨਲ 1,00,000 ਸਬਸਕ੍ਰਾਈਬਰਜ਼ ਤੱਕ ਪਹੁੰਚ ਗਿਆ, ਜਿਸ ਨਾਲ ਉਸਨੂੰ Youtube ਵਲੋਂ ਸਿਲਵਰ ਪਲੇਅ ਬਟਨ ਦਿੱਤਾ ਗਿਆ।

ਉਹ ਸ਼ੋਸਲ ਮੀਡੀਆ ’ਤੇ ਉਸ ਵੇਲੇ ਮਸ਼ਹੂਰ ਹੋਇਆ, ਜਦੋਂ ਉਸਨੇ 27 ਜੂਨ ਨੂੰ 75 ਹਾਰਡ ਚੈਲੰਜ ਸ਼ੁਰੂ ਕੀਤਾ। 

ANI ਨਾਲ ਗੱਲਬਾਤ ਦੌਰਾਨ ਬੈਯਾਨਪੁਰੀਆ ਨੇ ਕਿਹਾ ਕਿ PM ਮੋਦੀ ਨਾਲ ਮੁਲਾਕਾਤ ਕਰ ਉਸਨੂੰ ਬਹੁਤ ਚੰਗਾ ਲੱਗਿਆ। 

ਮੈਂ ਬਹੁਤ ਦਿਨਾਂ ਤੋਂ ਉਨ੍ਹਾਂ ਨਾਲ ਮਿਲਣਾ ਚਾਹੁੰਦਾ ਸੀ। ਕੁਝ ਦਿਨ ਪਹਿਲਾਂ ਮੈਂ PMO ਨੂੰ ਮੈਸੇਜ ਕੀਤਾ ਕਿ 'ਮੈਂ PM ਮੋਦੀ ਨੂੰ ਮਿਲਣਾ ਚਾਹੁੰਦਾ ਹਾਂ'।