ਜਾਣੋ PF 'ਤੇ ਕਿੰਨਾ ਮਿਲੇਗਾ ਰਿਟਰਨ 

ਜਾਣੋ PF 'ਤੇ ਕਿੰਨਾ ਮਿਲੇਗਾ ਰਿਟਰਨ 

ਜੇਕਰ ਤੁਸੀਂ ਸਰਕਾਰ ਦੁਆਰਾ ਸੰਚਾਲਿਤ ਕੀਤੀ ਜਾਣ ਵਾਲੀ ਸਮਾਲ ਸੇਵਿੰਗ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ।

ਹਾਲ ਹੀ ਵਿੱਚ, ਵਿੱਤ ਮੰਤਰਾਲੇ ਦੁਆਰਾ ਪੀਪੀਐਫ, ਸੁਕੰਨਿਆ ਸਮ੍ਰਿਧੀ ਯੋਜਨਾ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਅਤੇ ਨੈਸ਼ਨਲ ਸੇਵਿੰਗ ਸਰਟੀਫਿਕੇਟ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਸੀ।

ਨਵੇਂ ਨਿਯਮਾਂ ਨੂੰ ਲੈ ਕੇ ਵਿੱਤ ਮੰਤਰਾਲੇ ਵੱਲੋ ਪਹਿਲਾਂ ਹੀ ਅਲਰਟ ਕੀਤਾ ਜਾ ਚੁੱਕਿਆ ਹੈ।

ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਇਨ੍ਹਾਂ ਸਾਰੀਆਂ ਯੋਜਨਾਵਾਂ 'ਚ ਨਿਵੇਸ਼ ਕਰਨ ਲਈ ਆਧਾਰ ਅਤੇ ਪੈਨ ਕਾਰਡ ਜ਼ਰੂਰੀ ਹਨ।

ਇਸ ਦੇ ਲਈ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਜਲਦੀ ਤੋਂ ਜਲਦੀ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਲਿੰਕ ਕਰਵਾਓ।

ਜੇਕਰ ਤੁਸੀਂ ਵਿੱਤ ਮੰਤਰਾਲੇ ਦੇ ਅਲਟੀਮੇਟਮ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਅਕਤੂਬਰ ਵਿੱਚ ਤੁਹਾਡਾ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਆਧਾਰ ਤੋਂ ਬਿਨਾਂ ਵੀ ਨਿਵੇਸ਼ ਕੀਤਾ ਜਾ ਸਕਦਾ ਸੀ।  

ਜੇਕਰ ਤੁਹਾਡਾ ਹੁਣ ਤੱਕ ਵੀ ਆਧਾਰ ਨਹੀਂ ਬਣਿਆ ਹੈ ਤਾਂ ਤੁਸੀਂ ਆਪਣੇ ਆਧਾਰ Enrollment ਨੰਬਰ ਰਾਹੀਂ ਵੀ ਨਿਵੇਸ਼ ਕਰ ਸਕਦੇ ਹੋ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸੁਕੰਨਿਆ ਸਮ੍ਰਿਧੀ ਵਰਗੀ ਯੋਜਨਾ ਵਿੱਚ ਖਾਤਾ ਖੋਲ੍ਹਣ ਸਮੇਂ ਪੈਨ ਕਾਰਡ ਜਾਂ ਫਾਰਮ 60 ਜਮ੍ਹਾ ਕਰਨਾ ਹੁੰਦਾ ਹੈ।

ਜੇਕਰ ਤੁਸੀਂ ਉਸ ਸਮੇਂ ਪੈਨ ਜਮ੍ਹਾ ਨਹੀਂ ਕਰ ਸਕੇ ਤਾਂ ਤੁਸੀਂ ਇਸਨੂੰ ਦੋ ਮਹੀਨਿਆਂ ਦੇ ਅੰਦਰ ਜਮ੍ਹਾ ਕਰ ਸਕਦੇ ਹੋ।

ਪੋਸਟ ਆਫਿਸ ਫਿਕਸਡ ਡਿਪਾਜ਼ਿਟ,ਪੋਸਟ ਆਫਿਸ ਰਿਕਰਿੰਗ ਡਿਪਾਜ਼ਿਟ, ਪਬਲਿਕ ਪ੍ਰੋਵੀਡੈਂਟ ਫੰਡ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਨ੍ਹਾਂ ਸਾਰੀਆਂ ਸਕੀਮਾਂ 'ਤੇ ਨਵਾਂ ਨਿਯਮ ਲਾਗੂ ਹੈ