ਅੱਖਾਂ ਨੂੰ ਕਮਜ਼ੋਰ ਕਰ ਦੇਣਗੀਆਂ ਇਹ ਆਦਤਾਂ 

ਅੱਖਾਂ ਨੂੰ ਕਮਜ਼ੋਰ ਕਰ ਦੇਣਗੀਆਂ ਇਹ ਆਦਤਾਂ 

ਉਮਰ ਦੇ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗਦੀ ਹੈ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਲੋਕਾਂ ਦੀਆਂ ਵੀ ਅੱਖਾਂ ਕਮਜ਼ੋਰ ਹੋਣ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। 

ਛੋਟੇ ਬੱਚਿਆਂ ਨੂੰ ਵੀ ਐਨਕਾਂ ਲੱਗ ਜਾਂਦੀਆਂ ਹਨ, ਕਮਜ਼ੋਰ ਅੱਖਾਂ ਸਾਡੀ ਜ਼ਿੰਦਗੀ ਦਾ ਮਜ਼ਾ ਕਿਰਕਿਰਾ ਕਰ ਦਿੰਦੀਆਂ ਹਨ।

ਅੱਖਾਂ ਦਾ ਕਮਜ਼ੋਰ ਹੋਣਾਂ ਸਾਡੀਆਂ ਕੁਝ ਗਲਤ ਆਦਤਾਂ ਕਾਰਣ ਵੀ ਹੋ ਸਕਦਾ ਹੈ। ਇਨ੍ਹਾਂ ਕਾਰਣ ਅੱਖਾਂ ’ਤੇ ਜਲਦੀ ਐਨਕਾਂ ਲੱਗ ਜਾਂਦੀਆਂ ਹਨ। 

ਜੇਕਰ ਤੁਸੀਂ ਵੀ ਘੱਟ ਉਮਰ ’ਚ ਕਮਜ਼ੋਰ ਅੱਖਾਂ ਦੀ ਰੋਸ਼ਨੀ ਕਾਰਣ ਪਰੇਸ਼ਾਨ ਹੋ ਗਏ ਹੋ। 

ਤਾਂ ਇੱਥੇ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਨੂੰ ਤੁਹਾਨੂੰ ਅੱਜ ਹੀ ਬਦਲ ਦੇਣਾ ਚਾਹੀਦਾ ਹੈ। 

ਕੰਪਿਊਟਰ ’ਤੇ ਲੰਮੇ ਸਮੇਂ ਤੱਕ ਕੰਮ ਕਰਨ ਜਾਂ ਸਮਾਰਟ ਫ਼ੋਨ ਸਕ੍ਰਾਲ ਕਰਨ ਨਾਲ ਅੱਖਾਂ ਡ੍ਰਾਈ ਹੋ ਜਾਂਦੀਆਂ ਹਨ ਅਤੇ ਸਿਹਤ ਸਬੰਧੀ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। 

Too Much Screen Time

ਸਕ੍ਰੀਨ ਨੂੰ ਦੂਰ ਤੋਂ ਦੇਖਣ ਦੇ ਨਾਲ-ਨਾਲ ਹਰ ਵੀਹ ਮਿੰਟ ਬਾਅਦ ਬ੍ਰੇਕ ਲਓ, ਦੂਰ ਦੀਆਂ ਵਸਤੂਆਂ ਨੂੰ ਵੇਖੋ ਅਤੇ ਆਪਣੀਆਂ ਅੱਖਾਂ ਨੂੰ ਅਰਾਮ ਦਿਓ। 

ਜੇਕਰ ਤੁਸੀਂ ਜ਼ਰੂਰਤ ਅਨੁਸਾਰ ਪਾਣੀ ਨਹੀਂ ਪੀਂਦੇ ਤਾਂ ਤੁਹਾਡੀਆਂ ਅੱਖਾਂ ’ਚ ਪਾਣੀ ਦੀ ਘਾਟ ਹੋਣ ਦੀ ਸਮੱਸਿਆ ਜਿਆਦਾ ਰਹਿੰਦੀ ਹੈ। 

Low Water Intake

ਜਿਸ ਤਰ੍ਹਾਂ ਤੁਹਾਨੂੰ ਆਪਣੀ ਪਾਣੀ ਦੇ ਸੇਵਨ ’ਤੇ ਧਿਆਨ ਦੇਣਾ ਚਾਹੀਦਾ ਹੈ, ਉਸ ਤਰ੍ਹਾਂ ਆਪਣੀ ਡਾਈਟ ਦੇ ਬਾਰੇ ਸੁਚੇਤ ਰਹਿਣ ਦੀ ਜ਼ਰੂਰਤ ਹੈ। 

Bad Diet

ਅੱਖਾਂ ਦੀ ਰੋਸ਼ਨੀ ਲਈ ਜੋ ਫੂਡਜ਼ ਹੈਲਦੀ ਹਨ ਉਨ੍ਹਾਂ ’ਚ ਪੱਤੇਦਾਰ ਸਬਜ਼ੀਆਂ, ਅੰਡੇ, ਨੱਟਜ਼ ਅਤੇ ਡ੍ਰਾਈ ਫਰੂਟਸ ਸ਼ਾਮਲ ਹਨ। 

ਜਦੋਂ ਕੋਈ ਰੋਜ਼ ਛੇ ਤੋਂ ਅੱਠ ਘੰਟਿਆਂ ਤੋਂ ਘੱਟ ਨੀਂਦ ਲੈਣਾ ਸ਼ੁਰੂ ਕਰ ਦਿੰਦਾ ਹੈ ਤਾਂ ਅੱਖਾਂ ’ਚ ਥਕਾਵਟ ਅਤੇ ਤਣਾਓ ਸ਼ੁਰੂ ਹੋ ਸਕਦਾ ਹੈ।

Lack Of Sleep

ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਵਾਰ-ਵਾਰ ਰਗੜਦੇ ਹੋ, ਜਿਸਦਾ ਸਿੱਧਾ ਅਸਰ ਤੁਹਾਡੀਆਂ ਅੱਖਾਂ ਦੀ ਰੋਸ਼ਨੀ ’ਤੇ ਪੈਂਦਾ ਹੈ। 

Rubbing Eyes

ਸਿਗਰਟਨੋਸ਼ੀ ਨਾਲ ਖ਼ਰਾਬ ਹੋਣ ਵਾਲੀ ਸਭ ਤੋਂ ਆਮ ਅੱਖਾਂ ਦੀ ਸਥਿਤੀ ਰਿਸਕ ਮੈਕਿਊਲਰ ਡੀਜ਼ਨਰੇਸ਼ਨ, ਗਲੂਕੋਮਾ, ਖੁਸ਼ਕ ਅੱਖਾਂ ਅਤੇ ਮੋਤੀਆਬਿੰਦ ਹੈ।

Smoking