ਵੱਧੀ ਹੋਈ ਡਾਈਬਟੀਜ਼ ਤੁਰੰਤ ਹੋਵੇਗੀ ਕੰਟਰੋਲ, ਇਸ ਉਪਾਅ ਨਾਲ 

ਵੱਧੀ ਹੋਈ ਡਾਈਬਟੀਜ਼ ਤੁਰੰਤ ਹੋਵੇਗੀ ਕੰਟਰੋਲ, ਇਸ ਉਪਾਅ ਨਾਲ 

ਦੇਸ਼ ’ਚ ਡਾਇਬਟੀਜ਼ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਹਰ ਵਰਗ ਦੇ ਲੋਕ ਇਸਦੀ ਚਪੇਟ ’ਚ ਆ ਰਹੇ ਹਨ।

ਬਜ਼ੁਰਗਾਂ ਤੋਂ ਇਲਾਵਾ ਨੌਜਵਾਨਾਂ ਨੂੰ ਵੀ ਡਾਇਬਟੀਜ਼ ਬਖਸ਼ ਨਹੀਂ ਰਹੀ ਹੈ, ਇਸ ਦਾ ਕਾਰਣ ਗਲਤ ਖਾਨਪਾਨ ਅਤੇ ਲਾਈਫ਼ ਸਟਾਈਲ ਨੂੰ ਮੰਨਿਆ ਜਾ ਰਿਹਾ ਹੈ।

ਇਹ ਹੀ ਕਾਰਣ ਹੈ ਕਿ ਹੈਲੱਥ ਐਕਸਪ੍ਰਟ ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਸਹੀ ਖਾਣ-ਪਾਨ ਦੇ ਨਾਲ ਕਸਰਤ ਦੀ ਸਲਾਹ ਵੀ ਦਿੰਦੇ ਹਨ। 

ਆਮਤੌਰ ’ਤੇ 140mg/dl ਤੋਂ ਘੱਟ ਬਲੱਡ ਸ਼ੂਗਰ ਦਾ ਪੱਧਰ ਸਹੀ ਮੰਨਿਆ ਜਾਂਦਾ ਹੈ।

 ਜੇਕਰ ਇਹ 300mg/dl ਤੋਂ ਉੱਪਰ ਚਲਾ ਜਾਵੇ ਤਾਂ ਉਹ ਬਹੁਤ ਖਤਰਨਾਕ ਹੋ ਸਕਦਾ ਹੈ। 

ਜਿਆਦਾ ਕਾਰਬਸ ਖਾਣ ਨਾਲ ਬਲੱਡੀ ਸ਼ੂਗਰ ਲੈਵਲ ਵੱਧ ਜਾਂਦਾ। ਬ੍ਰੈਡ ਵਰਗੇ ਕਾਰਬਸ ਦੇ ਸੇਵਨ ਤੋਂ ਤੁਰੰਤ ਦੂਰੀ ਬਣਾ ਲੈਣੀ ਚਾਹੀਦੀ ਹੈ।

ਆਪਣੀ ਡਾਈਟ ’ਚ ਫਲ, ਸਬਜ਼ੀਆਂ, ਸਾਬਤ ਅਨਾਜ ਨੂੰ ਜਰੂਰ ਸ਼ਾਮਲ ਕਰੋ, ਇਸ ਨਾਲ ਬਲੱਡ ਲੈਵਲ ਹਮੇਸ਼ਾ ਕੰਟਰੋਲ ’ਚ ਰਹਿੰਦਾ ਹੈ। 

ਡਾਇਬਟੀਜ਼ ਦੇ ਮਰੀਜ਼ ਨੂੰ ਦਿਨ ’ਚ ਘੱਟ ਤੋਂ ਘੱਟ 2 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ’ਚ ਰਹੇਗਾ। 

ਜੇਕਰ ਤੁਸੀਂ ਡਾਇਬਟਿਕ ਹੋ ਤਾਂ ਤੁਹਾਨੂੰ ਕੋਲਡ ਡ੍ਰਿੰਕਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਦੀ ਥਾਂ ’ਤੇ ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਸਬਜ਼ੀਆਂ ਦਾ ਜੂਸ ਵਰਗੇ ਹੈਲਦੀ ਡ੍ਰਿਕਜ਼ ਪੀ ਸਕਦੇ ਹੋ। 

ਸੋਡਾ ਜਾਂ ਹੋਰ ਸ਼ੂਗਰ ਡ੍ਰਿਕਸ ਪੀਣ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਸਕਦਾ ਹੈ, ਅਜਿਹੇ ’ਚ ਇੰਨਾ ਚੀਜਾਂ ਤੋਂ ਦੂਰ ਰਹੋ। 

ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣਾ ਬਲੱਡ ਸ਼ੂਗਰ ਲੈਵਲ ਹਮੇਸ਼ਾ ਕੰਟਰੋਲ ’ਚ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ।