ਗਣਪਤੀ ਬੱਪਾ ਦੇ ਸ਼ਿੰਗਾਰ 'ਤੇ 2 ਕਰੋੜ ਦਾ ਖਰਚਾ, ਸੁਰੱਖਿਆ ਲਈ ਬਾਡੀਗਾਰਡ ਨਿਯੁਕਤ

ਗਣੇਸ਼ ਚਤੁਰਥੀ ਹਰ ਸਾਲ ਪੂਰੇ ਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ।

ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਕ ਨੂੰ ਗਣੇਸ਼ ਚਤੁਰਥੀ ਮਨਾਈ ਜਾਵੇਗੀ।

ਇਸ ਸਾਲ ਗਣੇਸ਼ ਚਤੁਰਥੀ 19 ਸਤੰਬਰ ਨੂੰ ਮਨਾਈ ਜਾਵੇਗੀ।

ਲੋਕ ਗਣਪਤੀ ਦੀ ਮੂਰਤੀ ਲਿਆਉਂਦੇ ਹਨ ਅਤੇ ਇਸ ਨੂੰ ਆਪਣੇ ਘਰਾਂ ਵਿੱਚ ਸਥਾਪਿਤ ਕਰਦੇ ਹਨ ਅਤੇ ਸਜਾਵਟ ਕਰਦੇ ਹਨ।

ਬੇਂਗਲੁਰੂ ਦੇ ਪੁਟੇਨਹੱਲੀ ਦੇ ਸੱਤਿਆ ਸਾਈਂ ਗਣਪਤੀ ਮੰਦਰ ਵਿੱਚ ਬੱਪਾ ਦੀ ਅਨੋਖੀ ਸਜਾਵਟ ਕੀਤੀ ਗਈ ਹੈ।

ਮੰਦਰ ਨੂੰ 2 ਕਰੋੜ ਰੁਪਏ ਦੇ ਨੋਟਾਂ ਅਤੇ ਲਗਭਗ 50 ਲੱਖ ਰੁਪਏ ਦੇ ਸਿੱਕਿਆਂ ਨਾਲ ਸਜਾਇਆ ਗਿਆ ਹੈ।

ਇਸ ਵਿੱਚ 10,20,50,100,200,500 ਅਤੇ 2000 ਰੁਪਏ ਦੇ ਨੋਟਾਂ ਦੀ ਵਰਤੋਂ ਕੀਤੀ ਗਈ ਹੈ।

ਇਸ ਦੀ ਸੁਰੱਖਿਆ ਲਈ 22 ਕੈਮਰੇ ਅਤੇ ਕਈ ਸੁਰੱਖਿਆ ਗਾਰਡ ਲਗਾਏ ਗਏ ਹਨ।

ਇਸ ਨੂੰ ਸਜਾਉਣ ਦਾ ਕੰਮ 150 ਦੇ ਕਰੀਬ ਵਲੰਟੀਅਰਾਂ ਅਤੇ ਕਰਮਚਾਰੀਆਂ ਨੇ ਕੀਤਾ ਹੈ।