ਰਾਤ ਨੂੰ ਬਿਸਤਰੇ 'ਚ ਆਇਆ ਸੱਪ, ਪਿਉ-ਪੁੱਤ ਨੂੰ ਮਾਰਿਆ ਡੰਗ, ਮੌਤ 

ਸੁੱਤੇ ਪਏ ਪਿਓ-ਪੁੱਤ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ

ਦੇਰ ਰਾਤ ਉਨ੍ਹਾਂ ਨੂੰ ਕਿਸੇ ਜੀਵ ਵੱਲੋਂ ਡੰਗ ਮਾਰਨ ਦਾ ਅਹਿਸਾਸ ਹੋਇਆ, ਤਾਂ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ।

ਜਦੋਂ ਉਨ੍ਹਾਂ ਨੇ ਲਾਈਟ ਜਗਾਈ ਤਾਂ ਦੇਖਿਆ ਕਿ ਬਿਸਤਰੇ ਵਿੱਚ ਕਰੈਤ ਸੱਪ ਮਿਲਿਆ 

ਦੋਵਾਂ ਨੂੰ ਰਾਤ ਕਰੀਬ 3 ਵਜੇ ਵਾਡਰਫਨਗਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ

ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ

ਮਰਨ ਵਾਲੇ ਵਿਅਕਤੀ ਦਾ ਨਾਂ ਅਜੇ ਤਿਰਕੀ (35) ਅਤੇ ਉਸ ਦੇ ਲੜਕੇ ਦਾ ਨਾਂ ਆਰੁਸ਼ ਤਿਰਕੀ ਸੀ, ਜਿਸ ਦੀ ਉਮਰ 10 ਸਾਲ ਸੀ।

ਇਹ ਘਟਨਾ ਸੋਮਵਾਰ ਦੀ ਹੈ। ਪਿਓ-ਪੁੱਤ ਦੀ ਮੌਤ ਤੋਂ ਬਾਅਦ ਚਾਰੇ ਪਾਸੇ ਕੋਹਰਾਮ ਮਚ ਗਿਆ