5 ਸੁਝਾਅ ਜੋ ਤੁਹਾਨੂੰ  18 ਸਾਲ ਤੋਂ ਬਾਅਦ ਵੀ ਕੱਧ ਵਧਾਉਣ ਵਿੱਚ ਮਦਦ ਕਰ ਸਕਦੇ

1. ਸੰਤੁਲਿਤ ਖੁਰਾਕ ਦਾ  ਪਾਲਣ ਕਰੋ

ਇੱਕ ਸੰਤੁਲਿਤ ਖੁਰਾਕ, ਜੋ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੈ, ਤੁਹਾਡੇ ਲੰਬੇ ਹੋਣ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੀ ਹੈ। ਆਪਣੀ ਰੋਜ਼ਾਨਾ ਖੁਰਾਕ ਵਿੱਚ ਤਾਜ਼ੇ ਫਲ, ਹਰੀਆਂ ਪੱਤੇਦਾਰ ਸਬਜ਼ੀਆਂ, ਸਾਬਤ ਅਨਾਜ ਅਤੇ ਡੇਅਰੀ ਉਤਪਾਦਾਂ ਨੂੰ ਸ਼ਾਮਲ ਕਰਨ ਨਾਲ ਫ਼ਰਕ ਲਿਆ ਸਕਦਾ ਹੈ।

2. ਰੋਜ਼ਾਨਾ ਕਸਰਤ

ਰੋਜ਼ਾਨਾ ਜ਼ਿੰਦਗੀ ਦੀ ਭੀੜ-ਭੜੱਕੇ ਵਿੱਚ, ਵਿਅਕਤੀ ਬਾਹਰੀ ਖੇਡਾਂ ਵੱਲ ਘੱਟ ਧਿਆਨ ਦਿੰਦਾ ਹੈ। ਇਸ ਲਈ, ਜਿੰਨਾ ਹੋ ਸਕੇ ਆਪਣੇ ਆਪ ਨੂੰ ਖੇਡਾਂ ਖੇਡਣ ਜਾਂ ਬਾਹਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੋ। ਸਿਖਲਾਈ ਪ੍ਰਾਪਤ ਟ੍ਰੇਨਰ ਦੀ ਨਿਗਰਾਨੀ ਹੇਠ ਕਸਰਤ ਕਰੋ।

3. ਸਹੀ ਆਸਣ

ਜੇ ਤੁਸੀਂ ਆਪਣੀ ਕਮਰ ਅਤੇ ਗਰਦਨ ਨੂੰ ਮੋੜਦੇ ਰਹੋ, ਤਾਂ ਲਗਭਗ 3 ਤੋਂ 4 ਇੰਚ ਘੱਟ ਜਾਂਦਾ ਹੈ। ਜੇਕਰ ਤੁਹਾਡਾ ਆਸਣ ਹਮੇਸ਼ਾ ਖ਼ਰਾਬ ਰਹਿੰਦਾ ਹੈ ਤਾਂ ਇਸ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਲਈ ਆਸਣ ਦਾ ਸਹੀ ਹੋਣਾ ਜ਼ਰੂਰੀ ਹੈ।

4. ਚੰਗੀ ਨੀਂਦ

ਪਿਟਿਊਟਰੀ ਗਲੈਂਡ ਵਿੱਚ ਮਨੁੱਖੀ ਵਿਕਾਸ ਹਾਰਮੋਨ (HGH), ਜੋ ਕਿ ਵਿਕਾਸ ਲਈ ਜ਼ਿੰਮ੍ਹੇਵਾਰ ਹੈ, ਕਿਸ਼ੋਰ ਅਵਸਥਾ ਵਿੱਚ ਨੀਂਦ ਦੌਰਾਨ ਛੱਡਿਆ ਜਾਂਦਾ ਹੈ। ਇਸ ਲਈ ਲੋੜੀਂਦੀ ਨੀਂਦ ਜ਼ਰੂਰੀ ਹੈ।

5. Supplements

ਵਿਟਾਮਿਨ ਡੀ ਅਤੇ ਕੈਲਸ਼ੀਅਮ ਹੱਡੀਆਂ ਅਤੇ ਸਰੀਰ ਦੀ ਬਣਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਵਿਟਾਮਿਨ ਡੀ ਅਤੇ ਕੈਲਸ਼ੀਅਮ ਸਪਲੀਮੈਂਟਸ ਨੂੰ ਸ਼ਾਮਿਲ ਕਰਨਾ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ: