ਬਿਹਾਰ ਦੇ ਇਸ ਪਿੰਡ 'ਚ ਬੱਕਰੀ ਵਰਗਾ ਪੈਦਾ ਹੋਇਆ ਬੱਚਾ !

ਬਿਹਾਰ ਦੇ ਗੋਪਾਲਗੰਜ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ।   

ਗੋਪਾਲਗੰਜ ਦੇ ਸਿੱਧਵਲਿਆ ਬਲਾਕ ਦੇ ਪਿੰਡ ਹਰਪੁਰ ਤੇਗਰਾਹੀ ਵਿੱਚ ਇੱਕ ਕੁੱਤੀ ਨੇ 8 ਬੱਚਿਆਂ ਨੂੰ ਜਨਮ ਦਿੱਤਾ ਹੈ। 

ਇਨ੍ਹਾਂ ਵਿੱਚੋਂ 7 ਬੱਚਿਆਂ ਦੀ ਸ਼ਕਲ ਅਤੇ ਵਿਵਹਾਰ ਕੁੱਤਿਆਂ ਵਰਗਾ ਹੈ।  

ਇੱਕ ਬੱਚੇ ਦੀ ਸ਼ਕਲ ਬੱਕਰੀ ਵਰਗੀ ਹੈ। ਇਸ ਨੂੰ ਦੇਖਣ ਲਈ ਆਲੇ-ਦੁਆਲੇ ਦੇ ਲੋਕਾਂ ਦੀ ਭੀੜ ਲੱਗ ਰਹੀ ਹੈ 

ਬੱਕਰੀ 6 ਮਹੀਨਿਆਂ 'ਚ ਅਤੇ ਕੁੱਤੀ 3 ਮਹੀਨਿਆਂ 'ਚ ਬੱਚਿਆਂ ਨੂੰ ਜਨਮ ਦਿੰਦੀ ਹੈ, ਅਜਿਹੇ 'ਚ ਇਹ ਘਟਨਾ ਥੋੜੀ ਹੈਰਾਨੀ ਵਾਲੀ ਹੈ।    

ਇਸ ਅਜੀਬੋ-ਗਰੀਬ ਘਟਨਾ ਤੋਂ ਬਾਅਦ ਪਸ਼ੂਆਂ ਦੇ ਡਾਕਟਰ ਵੀ ਪ੍ਰੇਸ਼ਾਨ ਹਨ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ?   

ਜਦੋਂ ਲੋਕ ਇਨ੍ਹਾਂ ਬੱਚਿਆਂ ਨੂੰ ਦੇਖਣ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਇੱਥੇ ਇੱਕ ਬੱਚਾ ਵੀ ਹੈ ਜੋ ਕਿ ਬੱਕਰੀ ਦੇ ਬੱਚੇ ਵਰਗਾ ਹੈ।  

ਫਿਰ ਲੋਕਾਂ ਨੂੰ ਲੱਗਿਆ ਕਿ ਕਿਸੇ ਦਾ ਬੱਕਰੀ ਦਾ ਬੱਚਾ ਹੋਵੇਗਾ ਜੋ ਇੱਥੇ ਆ ਗਿਆ ਹੋਵੇਗਾ।  

ਪਿੰਡ ਦੇ ਲੋਕ ਵੀ ਦੁਚਿੱਤੀ ਵਿੱਚ ਹਨ ਕਿ ਇਸ ਬੱਕਰੀ ਵਰਗੇ ਬੱਚੇ ਦਾ ਕੀ ਕੀਤਾ ਜਾਵੇ।