ਸਾਵਧਾਨ ! ਟਾਈਪਿੰਗ ਦੀ ਆਵਾਜ਼ ਸੁਣ ਕੇ AI ਚੋਰੀ ਕਰ ਸਕਦਾ ਹੈ ਤੁਹਾਡਾ ਪਾਸਵਰਡ, ਰਿਸਰਚਰ ਵੀ ਹੈਰਾਨ
ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ (AI) ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ।
ਇਸ ਖੁਲਾਸੇ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਤੇ ਪ੍ਰੇਸ਼ਾਨ ਹੋ ਜਾਵੋਗੇ
ਇਕ ਰਿਪੋਰਟ ਮੁਤਾਬਕ AI ਤੁਹਾਡੀ ਟਾਈਪਿੰਗ ਦੀ ਆਵਾਜ਼ ਸੁਣ ਕੇ ਤੁਹਾਡਾ ਪਾਸਵਰਡ ਚੋਰੀ ਕਰ ਸਕਦਾ ਹੈ।
ਹੈਰਾਨੀ ਉਦੋਂ ਹੋਈ ਜਦੋਂ ਵਿਗਿਆਨੀਆਂ ਨੇ ਇਸ ਦਾ ਲਰਨਿੰਗ ਮਾਡਲ ਤਿਆਰ ਕੀਤਾ।
ਇਸ ਦੌਰਾਨ ਇਸ ਦੀ ਸਟੀਕਤਾ 95 ਫੀਸਦੀ ਤੱਕ ਸਹੀ ਅਨੁਮਾਨਿਤ ਕੀਤੀ ਗਈ।
ਆਸਾਨ ਭਾਸ਼ਾ ਵਿੱਚ ਸਮਝੋ ਤਾਂ AI ਨੇ ਕੀਬੋਰਡ ਦੀ ਆਵਾਜ਼ ਸੁਣ ਕੇ 95 ਫੀਸਦੀ ਪਾਸਵਰਡ ਸਹੀ ਦੱਸੇ।
ਇਹ ਪ੍ਰਤਿਕਸ਼ਣ ਡਰਹਮ, ਸਰੇ ਅਤੇ ਰਾਇਲ ਹੋਲੋਵੇ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕਾਂ ਨੇ ਕੀਤਾ ਹੈ।
ਅਕਾਦਮਿਕਾਂ ਨੇ ਇਸੇ ਤਰ੍ਹਾਂ ਜੂਮ ਨੂੰ ਟੈਸਟ ਵਿੱਚ ਰੱਖਿਆ
ਇਹ ਵੀ 93 ਪ੍ਰਤੀਸ਼ਤ ਦੀ ਸਟੀਕਤਾ ਦੇ ਨਾਲ ਜਵਾਬ ਦੱਸਣ ਵਿਚ ਸਮਰੱਥ ਰਿਹਾ