ਬਾਗੇਸ਼ਵਰ ਸਰਕਾਰ ਜਦੋਂ ਬਣੇ 'ਸਰਦਾਰ'

ਮੱਧਪ੍ਰਦੇਸ਼ ਦੇ ਬਾਗੇਸ਼ਵਰ ਧਾਮ ਸਰਕਾਰ ਦੇ ਮੁਖੀ ਪਡਿੰਤ ਧੀਰੇਂਦ੍ਰ ਸ਼ਾਸਤਰੀ ਇਨ੍ਹਾਂ ’ਚ ਆਪਣੀ ਨਵੀਂ ਦਿੱਖ ਨੂੰ ਲੈਕੇ ਸੁਰਖੀਆਂ ’ਚ ਹਨ। 

ਪਡਿੰਤ ਧੀਰੇਂਦ੍ਰ ਸ਼ਾਸਤਰੀ ਦੇ ਇਸ ਨਵੇਂ ਅੰਦਾਜ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

ਦਰਅਸਲ, ਹਾਲ ਹੀ ’ਚ ਪਡਿੰਤ ਧੀਰੇਂਦ੍ਰ ਸ਼ਾਸਤਰੀ ਪੰਜਾਬ ਆਏ ਸਨ, ਜਿੱਥੇ ਉਨ੍ਹਾਂ ਗੋਲਡਨ ਟੈਂਪਲ ਦੇ ਦਰਸ਼ਨ ਕੀਤੇ।

ਗੋਲਡਨ ਟੈਂਪਲ ’ਚ ਨਤਮਸਤਕ ਹੋਣ ਸਮੇਂ ਬਾਗੇਸ਼ਵਰ ਬਾਬਾ ਨੇ ਪੀਲੇ ਰੰਗ ਦੀ ਦਸਤਾਰ ਸਜਾਈ ਸੀ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। 

ਕਥਾਵਾਚਕ ਧੀਰੇਂਦ੍ਰ ਸ਼ਾਸਤਰੀ ਨੇ ਕਿਹਾ ਕਿ ਦਸਤਾਰ ਪੰਜਾਬ ਦੀ ਪੰਰਪਰਾ ਹੈ, ਇਸ ਲਈ ਮੈਂ ਪੀਲ਼ੇ ਰੰਗ ਦੀ ਪੱਗੜੀ ਬੰਨ੍ਹੀ ਹੈ।

ਉਨ੍ਹਾਂ ਪਠਾਨਕੋਟ ’ਚ ਅਰਦਾਸ ਕੀਤੀ ਅਤੇ ਸ਼੍ਰੀ ਦੇਵੀ ਮਹਾਤਮ ਕਥਾ ਕੀਤੀ। ਦੂਰ-ਦੂਰ ਤੋਂ ਸ਼ਰਧਾਲੂ ਉਨ੍ਹਾਂ ਨੂੰ ਸੁਣਨ ਲਈ ਪਹੁੰਚੇ। 

ਉਨ੍ਹਾਂ ਦੇ ਕੁਝ ਪ੍ਰਸ਼ੰਸਕ ਤਾਂ ਕੱਲਕਤਾ ਤੋਂ ਪੰਜਾਬ ਤੱਕ ਪੈਦਲ ਯਾਤਰਾ ਕਰਕੇ ਪਹੁੰਚੇ ਸਨ।

ਕੱਲਕਤਾ ਤੋਂ ਆਏ ਸ਼ਰਧਾਲੂਆਂ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਤੱਕ ਪੰਡਿਤ ਧੀਰੇਂਦ੍ਰ ਸ਼ਾਸਤਰੀ ਦੀ ਯੂ-ਟਿਊਬ ’ਤੇ ਵੀਡੀਓਜ਼ ਵੇਖੀਆਂ ਸਨ।  

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆਉਣ ’ਚ 35 ਦਿਨਾਂ ਤੱਕ ਲੱਗ ਗਏ ਪਰ ਬਾਬਾ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਮਨ ਨੂੰ ਚੰਗਾ ਲੱਗਿਆ।