ਡਾਇਬਟੀਜ਼ ਲਈ ਸੰਜੀਵਨੀ ਹਨ ਇਹ ਪੱਤੇ

ਡਾਇਬਟੀਜ਼ ਲਈ ਸੰਜੀਵਨੀ ਹਨ ਇਹ ਪੱਤੇ

ਬੇਲਪੱਤਰ ਸਿਰਫ਼ ਪੂਜਾ ਦੇ ਕੰਮ ਹੀ ਨਹੀਂ ਆਉਂਦੇ, ਬਲਕਿ ਇਸਦੇ ਹੋਰ ਵੀ ਕਈ ਫਾਇਦੇ ਹਨ। 

ਆਯੂਰਵੇਦ ’ਚ ਬੇਲਪੱਤਰ ਨੂੰ ਔਸ਼ਧੀ ਦਾ ਰੂਪ ਦੱਸਿਆ ਗਿਆ ਹੈ, ਬੇਲਪੱਤਰ ’ਚ ਮੌਜੂਦ ਔਸ਼ਧੀ ਗੁਣਾਂ ਕਰਕੇ ਭਗਵਾਨ ਸ਼ਿਵ ਨੂੰ ਪਿਆਰੇ ਹਨ।

ਅੱਜ, ਅਸੀਂ ਤੁਹਾਨੂੰ ਬੇਲਪੱਤਰ ਦੇ ਕੁਝ ਅਜਿਹੇ ਗੁਣਕਾਰੀ ਫਾਇਦੇ ਦੱਸ ਰਹੇ ਹਾਂ, ਜਿਸ ਨੂੰ ਸੁਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। 

ਇਸਦੇ ਸੇਵਨ ਨਾਲ ਕਈ ਗੰਭੀਰ ਬੀਮਾਰੀਆਂ ਦੀ ਛੁੱਟੀ ਹੋ ਜਾਵੇਗੀ। ਕਬਜ, ਡਾਇਬਟੀਜ਼ ਅਤੇ ਇਮਯੂਨਿਟੀ ਲਈ ਕਾਫ਼ੀ ਫਾਇਦੇਮੰਦ ਹੈ।

ਖ਼ਾਸਕਰ ਡਾਇਬਟੀਜ਼ ਦੇ ਮਰੀਜਾਂ ਲਈ ਬੇਲਪੱਤਰ ਕਿਸੇ ਦਵਾਈ ਤੋਂ ਘੱਟ ਨਹੀਂ ਹੈ। 

ਬੇਲਪੱਤਰ ’ਚ ਕੈਲਸ਼ੀਅਮ ਅਤੇ ਫਾਇਬਰ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਇਸ ਦੇ ਨਾਲ ਵਿਟਾਮਿਨ A, C, B1 ਅਤੇ B6 ਵਰਗੇ ਪੌਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ। 

ਰੋਜ਼ਾਨਾ ਇਸਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। 

ਡਾਇਬਟੀਜ਼ ਦੇ ਮਰੀਜਾਂ ਨੂੰ ਅਕਸਰ ਬਲੱਡ ਸ਼ੂਗਰ ਲੈਵਲ ਹਾਈ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। 

ਬੇਲਪੱਤਰ ’ਚ Laxative ਗੁਣ ਪਾਏ ਜਾਂਦੇ ਹਨ ਜੋ ਇੰਸੂਲਿਨ ਬਣਾਉਣ ’ਚ ਮਦਦਗਾਰ ਹੁੰਦੇ ਹਨ। 

ਬੇਲਪੱਤਰ ਦੇ ਰੋਜ਼ਾਨਾ ਸੇਵਨ ਨਾਲ ਬਲੱਡ ਸ਼ੂਗਰ ਨੂੰ ਕਾਫ਼ੀ ਹੱਦ ਤੱਕ ਕੰਟ੍ਰੋਲ ਕੀਤਾ ਜਾ ਸਕਦਾ ਹੈ, ਡਾਇਬਟੀਜ਼ ਦੇ ਮਰੀਜ ਬੇਲਪੱਤਰ ਦਾ ਕਾੜ੍ਹਾ ਵੀ ਪੀ ਸਕਦੇ ਹਨ। 

ਰੋਜ਼ਾਨਾ ਬੇਲਪੱਤਰ ਦਾ ਸੇਵਨ ਕਰਨ ਨਾਲ ਐਸਡਿਟੀ, ਗੈਸ ਅਤੇ ਇਨਡਾਈਜੇਸ਼ਨ ਦੀ ਸਮੱਸਿਆ ਤੋਂ ਛੁਟਾਕਾਰ ਮਿਲ ਸਕਦਾ ਹੈ। 

ਜੇਕਰ ਤੁਸੀਂ ਵਾਰ-ਵਾਰ ਬੀਮਾਰ ਪੈਂਦੇ ਹੋ ਤਾਂ ਤੁਹਾਨੂੰ ਰੋਜ਼ਾਨਾਂ ਸਵੇਰੇ ਖ਼ਾਲੀ ਪੇਟ ਬੇਲਪੱਤਰ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।