ਬਾਲੀਵੁੱਡ ਸਮੇਤ ਜਸ਼ਨ ’ਚ ਸ਼ਾਮਲ ਹੋਈ ਪੌਪ  ਸਿੰਗਰ ਰਿਹਾਨਾ

ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਦੇਸ਼-ਵਿਦੇਸ਼ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ।

1 ਮਾਰਚ ਦੀ ਸ਼ਾਮ ਹੋਰ ਵੀ ਰੰਗੀਨ ਹੋ ਗਈ ਜਦੋਂ ਸਿੰਗਿੰਗ Sensation ਰਿਹਾਨਾ ਨੇ ਆਪਣੀ ਆਵਾਜ਼ ਦਾ ਜਾਦੂ ਚਲਾਇਆ।

ਰਿਹਾਨਾ ਪਹਿਲੀ ਵਾਰ ਭਾਰਤ ’ਚ ਇੱਕ ਸੰਗੀਤ ਸਮਾਰੋਹ ਕਰ ਰਹੀ ਸੀ, ਉਹ ਵੀ ਰਾਧਿਕਾ ਅਤੇ ਅਨੰਤ ਦੇ Pre-wedding function ’ਚ 

ਰਿਹਾਨਾ ਦੇ ਸਵਾਗਤ ਅਤੇ ਸੁਰੱਖਿਆ ’ਚ ਅੰਬਾਨੀ ਪਰਿਵਾਰ ਨੂੰ ਕੋਈ ਕਸਰ ਨਹੀਂ ਛੱਡੀ ਸੀ।

ਰਾਧਿਕਾ ਅਤੇ ਅਨੰਤ ਦੇ ਪ੍ਰੀ-ਵੈਡਿੰਗ ਫੰਕਸ਼ਨ ਤੋਂ ਤੁਰੰਤ ਬਾਅਦ ਰਿਹਾਨਾ, ਉੱਥੋਂ ਚੱਲੀ ਗਈ ਹੈ। 

ਰਿਹਾਨਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੰਸਰਟ ਦਾ ਅਨੁਭਵ ਸ਼ੇਅਰ ਕੀਤਾ, ਰਿਹਾਨਾ ਨੇ ਕਿਹਾ ਕਿ ਉਸਦਾ ਕੰਸਰਟ ਬੈਸਟ ਸੀ।

ਰਿਹਾਨਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ’ਚ ਉਹ ਅੰਬਾਨੀ ਪਰਿਵਾਰ ਨਾਲ ਸਟੇਜ ’ਤੇ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ। 

ਗ੍ਰੀਨ ਸ਼ਿਮਰੀ ’ਚ ਰਿਹਾਨਾ ਨੇ ਆਪਣੇ ਗੀਤ ਅਤੇ ਡਾਂਸ ਨਾਲ ਮਹਫ਼ਿਲ ’ਚ ਚਾਰ ਚੰਦ ਲਾ ਦਿੱਤੇ।

Pre-wedding function ’ਚ ਪਰਫ਼ਾਰਮ ਕਰਨ ਲਈ ਰਿਹਾਨਾ ਨੇ ਕਰੋੜਾਂ ਦੀ ਫ਼ੀਸ ਲਈ ਹੈ।

ਅੰਬਾਨੀ ਪਰਿਵਾਰ ਦੇ ਇਸ ਸ਼ਾਨਦਾਰ ਸਮਾਗਮ ਵਿੱਚ Microsoft ਦੇ Owner Bill gates ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਹਨ।

ਇਸ ਈਵੈਂਟ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ, ਜਿਸ 'ਚ ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ ਨੇ ਸ਼ਿਰਕਤ ਕੀਤੀ।

ਖੇਡ ਮਸ਼ਹੂਰ ਹਸਤੀਆਂ ਵਿੱਚੋਂ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਇਸ ਈਵੈਂਟ 'ਚ ਪਹੁੰਚਣ ਵਾਲਿਆਂ 'ਚ ਆਸਟ੍ਰੇਲੀਆਈ ਕ੍ਰਿਕਟਰ ਟਿਮ ਡੇਵਿਡ ਵੀ ਸ਼ਾਮਲ ਹੈ।

ਅਭਿਨੇਤਰੀ ਕਿਆਰਾ ਅਡਵਾਨੀ ਨੇ ਵੀ ਪਾਰਟੀ ਲਈ ਬਲੈਕ ਲੁੱਕ ਪਹਿਨੀ ਸੀ। ਬਲੈਕ ਬਾਡੀਕੋਨ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ