ਸਿਨੇਮਾ ਪ੍ਰੇਮੀਆਂ ਲਈ ਖੁਸ਼ਖਬਰੀ, ਸਿਰਫ਼ ₹99 ਵਿੱਚ ਕੋਈ ਵੀ ਫ਼ਿਲਮ !  

31 ਮਈ ਨੂੰ ਤੁਸੀਂ ਸਿਰਫ 99 ਰੁਪਏ ਖਰਚ ਕੇ ਕੋਈ ਵੀ ਫਿਲਮ ਦੇਖ ਸਕਦੇ ਹੋ। 

ਟਿਕਟ ਖਿੜਕੀ 'ਤੇ ਰੌਣਕ ਵਧਾਉਣ ਲਈ 31 ਮਈ ਨੂੰ ‘ਸਿਨੇਮਾ ਪ੍ਰੇਮੀ ਦਿਵਸ’ (Cinema Lovers Day) ਮਨਾਇਆ ਜਾ ਰਿਹਾ ਹੈ।

Multiplex Association of  India ਨੇ 28 ਮਈ ਨੂੰ ਐਲਾਨ ਕੀਤਾ ਸੀ ਕਿ ਇਸ ਸਾਲ 31 ਮਈ ਨੂੰ ਸਿਨੇਮਾ ਪ੍ਰੇਮੀ ਦਿਵਸ ਮਨਾਇਆ ਜਾਵੇਗਾ।

MAI ਨੇ ਐਲਾਨ ਕੀਤਾ ਕਿ 31 ਮਈ ਨੂੰ ਫਿਲਮ ਪ੍ਰਸ਼ੰਸਕ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਸਿਰਫ 99 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਫਿਲਮ ਦੇਖ ਸਕਣਗੇ।

31 ਮਈ ਨੂੰ ਹੀ ਨਵੀਂਆਂ ਫਿਲਮਾਂ ਮਿਸਟਰ ਐਂਡ ਮਿਸਿਜ਼ ਮਾਹੀ ਅਤੇ ਛੋਟਾ ਭੀਮ ਐਂਡ ਦਾ ਕਰਸ ਆਫ ਦਮਯਾਨ ਵੀ ਰਿਲੀਜ਼ ਹੋ ਰਹੀਆਂ ਹਨ।

ਮਿਸਟਰ ਐਂਡ ਮਿਸਿਜ਼ ਮਾਹੀ' ਦਾ ਇੱਕ ਮਿਕਸਅੱਪ ਵੀਡੀਓ ਸਾਂਝਾ ਕਰਦੇ ਹੋਏ ਧਰਮਾ ਪ੍ਰੋਡਕਸ਼ਨ ਨੇ ਦੱਸਿਆ ਹੈ ਕਿ ਸਿਨੇਮਾ ਪ੍ਰੇਮੀ ਦਿਵਸ 'ਤੇ ਤੁਸੀਂ 'ਮਿਸਟਰ ਐਂਡ ਮਿਸਿਜ਼ ਮਾਹੀ' ਦੀ ਟਿਕਟ ਸਿਰਫ 99 ਰੁਪਏ ਵਿੱਚ ਖਰੀਦ ਸਕੋਗੇ।

ਹੁਣ 99 ਰੁਪਏ ਦੀ ਟਿਕਟ ਦੀ ਵਜ੍ਹਾ ਕਾਰਨ ਫਿਲਮ ਨੂੰ ਅੱਗੇ ਵੀ ਫਾਇਦਾ ਮਿਲੇਗਾ। ਇਹ ਆਫਰ ਉਨ੍ਹਾਂ ਲੋਕਾਂ ਲਈ ਵੀ ਬਹੁਤ ਵਧੀਆ ਹੈ ਜੋ ਫਿਲਮ ਦੇਖਣ ਦੇ ਸ਼ੌਕੀਨ ਹਨ।

2024 ਵਿੱਚ 23 ਫਰਵਰੀ ਨੂੰ ਸਿਨੇਮਾ ਪ੍ਰੇਮੀ ਦਿਵਸ ਮਨਾਇਆ ਗਿਆ ਹੈ। ਇਸ ਦੌਰਾਨ ਯਾਮੀ ਗੌਤਮ ਦੀ ਫਿਲਮ ਆਰਟੀਕਲ 370 ਰਿਲੀਜ਼ ਹੋਈ ਸੀ।