ਸੈਕਸ ਲਾਈਫ ਨੂੰ ਰੋਮਾਂਚਕ ਬਣਾ ਦੇਵੇਗਾ ਖਜੂਰਾਂ ਦਾ ਸੇਵਨ
ਖਜੂਰ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਸਿਹਤ ਲਈ ਜ਼ਰੂਰੀ ਪੋਸ਼ਕ ਤੱਤ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ।
ਖਜੂਰ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਸੋਡੀਅਮ, ਜ਼ਿੰਕ ਆਦਿ ਖਣਿਜ ਪਾਏ ਜਾਂਦੇ ਹਨ। ਇਸ ਵਿਚ ਵਿਟਾਮਿਨ, ਥਿਆਮੀਨ, ਐਂਟੀ-ਆਕਸੀਡੈਂਟ, ਟੈਨਿਨ ਆਦਿ ਵੀ ਹੁੰਦੇ ਹਨ।
ਖਜੂਰ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ 'ਚ ਨਾ ਸਿਰਫ ਫਾਈਬਰ ਹੁੰਦਾ ਹੈ ਸਗੋਂ ਇਸ 'ਚ ਐਂਟੀ-ਆਕਸੀਡੈਂਟ ਵੀ ਹੁੰਦੇ ਹਨ ਜੋ ਬੀਮਾਰੀਆਂ ਨਾਲ ਲੜਦੇ ਹਨ। ਇਸ ਤੋਂ ਇਲਾਵਾ ਇਹ ਮਾਨਸਿਕ ਸਿਹਤ ਲਈ ਵੀ ਗੁਣਕਾਰੀ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਖਜੂਰ ਮਰਦਾਂ 'ਚ ਸੈਕਸ ਪਾਵਰ ਵਧਾਉਣ 'ਚ ਮਦਦ ਕਰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਖਜੂਰ ਖਾਣ ਨਾਲ ਮਰਦਾਂ 'ਚ ਸੈਕਸ ਪਾਵਰ ਵਧਦੀ ਹੈ।
ਖਜੂਰ ਤਾਸੀਰ ਵਿੱਚ ਗਰਮ ਹੁੰਦਾ ਹੈ। ਇਹ ਕਈ ਸਰੀਰਕ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਪਰ ਇਸ ਦੇ ਰੋਜ਼ਾਨਾ ਸੇਵਨ ਨਾਲ ਔਰਤਾਂ ਅਤੇ ਮਰਦਾਂ ਦੋਵਾਂ ਦੀ ਸੈਕਸੁਅਲ ਸਿਹਤ 'ਚ ਸੁਧਾਰ ਹੁੰਦਾ ਹੈ।
ਖਜੂਰ 'ਚ ਫਲੇਵੋਨੋਇਡ ਅਤੇ ਐਸਟੂਡੀਓਲ ਪਾਏ ਜਾਂਦੇ ਹਨ, ਜੋ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ 'ਚ ਮਦਦਗਾਰ ਹੁੰਦੇ ਹਨ। ਖਜੂਰ ਦਾ ਸੇਵਨ ਕਰਨ ਵਾਲੇ ਮਰਦਾਂ ਦੀ ਸੈਕਸ ਲਾਈਫ ਬਹੁਤ ਵਧੀਆ ਹੁੰਦੀ ਹੈ
।
ਭਿੱਜੀ ਹੋਈ ਖਜੂਰ ਖਾਣਾ ਜ਼ਿਆਦਾ ਲਾਭਕਾਰੀ ਹੁੰਦਾ ਹੈ। ਤੁਸੀਂ ਰਾਤ ਨੂੰ 4 ਤੋਂ 5 ਖਜੂਰਾਂ ਨੂੰ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਦੁੱਧ ਜਾਂ ਸ਼ਹਿਦ ਦੇ ਨਾਲ ਖਾਓ, ਇਸ ਨਾਲ ਤੁਹਾਡੀ ਸੈਕਸੁਅਲ ਸਿਹਤ ਬਿਹਤਰ ਹੋਵੇਗੀ।
ਬੱਕਰੀ ਦੇ ਦੁੱਧ ਦੇ ਨਾਲ ਖਜੂਰ ਦਾ ਸੇਵਨ ਕਰਨ ਨਾਲ ਵੀ ਸੈਕਸ ਸ਼ਕਤੀ ਵਧਦੀ ਹੈ। ਦੋਵਾਂ 'ਚ ਮੌਜੂਦ ਪੋਸ਼ਕ ਤੱਤ ਸੈਕਸ ਹਾਰਮੋਨਸ ਨੂੰ ਐਕਟਿਵ ਕਰਨ 'ਚ ਮਦਦਗਾਰ ਮੰਨੇ ਜਾਂਦੇ ਹਨ।
ਸੈਕਸ ਪਾਵਰ ਵਧਣ ਦੇ ਨਾਲ-ਨਾਲ ਖਜੂਰ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ, ਚਿਹਰੇ ਚ ਨਿਖਾਰ ਆਉਂਦਾ ਹੈ ਅਤੇ ਸਰੀਰ ਊਰਜਾਵਾਨ ਰਹਿੰਦਾ ਹੈ।