ਸਿਹਤ ਲਈ ਚਮਤਕਾਰੀ ਹੈ ਕੜੀ ਪੱਤਾ! ਰੋਜ਼ਾਨਾ ਖਾਣ ਨਾਲ ਮਿਲਣਗੇ ਹੈਰਾਨੀਜਨਕ ਲਾਭ
ਖਾਣ-ਪੀਣ ਵਿਚ ਵਰਤੀ ਜਾਣ ਵਾਲੀ ਕੜ੍ਹੀ ਪੱਤੇ ਬਹੁਤ ਫਾਇਦੇਮੰਦ ਹੁੰਦੇ ਹਨ।
ਇਹ ਛੋਟੇ ਪੱਤੇ ਬਹੁਤ ਸਾਰੇ ਵਿਟਾਮਿਨ ਅਤੇ ਖਣਿਜਾਂ ਸਮੇਤ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਰੋਜ਼ਾਨਾ 5-10 ਕੜ੍ਹੀ ਪੱਤੇ ਖਾਣ ਨਾਲ ਗੰਭੀਰ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਕੜ੍ਹੀ ਪੱਤੇ ਸਰੀਰ ਨੂੰ ਡੀਟੌਕਸਫਾਈ ਕਰਨ ਵਾਲੇ ਏਜੰਟ ਦੇ ਤੌਰ 'ਤੇ ਕੰਮ ਕਰਦੇ ਹਨ।
ਕਰੀ ਪੱਤੇ ਹਾਈ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
ਡਾਈਟ 'ਚ ਕਰੀ ਪੱਤੇ ਨੂੰ ਸ਼ਾਮਿਲ ਕਰਕੇ ਕੋਲੈਸਟ੍ਰਾਲ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਕੜੀ ਪੱਤਾ ਦਿਮਾਗ ਸਮੇਤ ਨਰਵਸ ਸਿਸਟਮ ਦੀ ਰੱਖਿਆ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਕੜੀ ਪੱਤਾ ਖਾਣ ਨਾਲ ਵਾਲਾਂ ਦੀ ਸਮੱਸਿਆ ਦੂਰ ਹੁੰਦੀ ਹੈ।
ਕੜੀ ਪੱਤਾ ਸਰੀਰ ਵਿੱਚ ਚਰਬੀ ਨੂੰ ਜਮ੍ਹਾ ਹੋਣ ਤੋਂ ਰੋਕਦਾ ਹੈ ਅਤੇ ਇਸ ਤਰ੍ਹਾਂ ਭਾਰ ਘਟਾਉਂਦਾ ਹੈ।