ਪੇਟ ’ਚ ਦਰਦ ਹੋਣ ਕਾਰਨ ਕੀਤਾ ਆਪ੍ਰੇਸ਼ਨ ਤਾਂ ਨਿਕਲੇ ਈਅਰਫ਼ੋਨ, ਲਾਕੇਟ ਅਤੇ ਨੱਟ ਬੋਲਟ...
ਮੋਗਾ ਦੇ ਮੈਡੀਸਿਟੀ ਹਸਪਤਾਲ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ।
40 ਸਾਲ ਦੇ ਵਿਅਕਤੀ ਦੇ ਪੇਟ 'ਚੋਂ ਕਈ ਤਰ੍ਹਾਂ ਦੀਆਂ ਮੈਟਲ ਦੀਆਂ ਵਸਤੂਆਂ ਮਿਲੀਆਂ ਹਨ।
ਜਿਸ ’ਚ ਈਅਰਫ਼ੋਨ, ਘੜੀਆਂ, ਨਟ ਬੋਲਟ, ਲਾਕੇਟ, ਪੇਚ ਅਤੇ ਹੋਰ ਬਹੁਤ ਸਾ
ਰਾ ਸਮਾਨ ਸ਼ਾਮਲ ਹੈ।
ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਕਾਲੜਾ ਨੇ ਦੱਸਿਆ ਕਿ 1 ਵਿਅਕਤੀ ਨੂੰ 2 ਸਾਲਾਂ ਤੋਂ ਪੇਟ ਦੀ ਸਮੱਸਿਆ ਸੀ।
ਮਰੀਜ਼ ਪੇਟ ਦਰਦ, ਬੁਖ਼ਾਰ ਅਤੇ ਉਲਟੀਆਂ ਤੋਂ ਪੀੜਤ ਸੀ।
ਇਸ ਦੌਰਾਨ ਐਕਸ-ਰੇ ਅਤੇ ਸਕੈਨ ’ਚ ਹੈਰਾਨ ਕਰ ਦੇਣ ਵਾਲੀਆਂ ਚੀਜਾਂ ਸਾਹਮਣੇ ਆਈਆਂ।
ਉਨ੍ਹਾਂ ਦੇ ਡਾਕਟਰੀ ਕਿੱਤੇ ਅਤੇ ਉਨ੍ਹਾਂ ਦੇ ਹਸਪਤਾਲ ’ਚ
ਇਹ ਪਹਿਲਾ ਮਾਮਲਾ ਸੀ।
3 ਘੰਟੇ ਦੇ ਸਫ਼ਲ ਆਪ੍ਰੇਸ਼ਨ ਤੋਂ ਬਾਅਦ ਇਹ ਸਾਰਾ ਸਮਾਨ ਕੱਢਿਆ ਗਿਆ।
ਮਰੀਜ਼ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਰਹਿੰਦਾ ਸੀ।
ਹਾਲੇ ਵੀ ਉਸਦੀ ਹਾਲਤ ਠੀਕ ਨਹੀਂ ਹੈ
।