ਡਾਇਬਿਟੀਜ ਤੋਂ ਹਮੇਸ਼ਾ ਬਚਿਆ ਰਹਿਣਾ ਚਾਹੁੰਦੇ ਹੋ ਤਾਂ ਮਖਾਣਾ ਖਾਓ।    

ਡਾਇਬਿਟੀਜ ਤੋਂ ਹਮੇਸ਼ਾ ਬਚਿਆ ਰਹਿਣਾ ਚਾਹੁੰਦੇ ਹੋ ਤਾਂ ਮਖਾਣਾ ਖਾਓ।    

ਦੁਨੀਆ ਭਰ 'ਚ ਡਾਇਬਟੀਜ਼ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ, ਅਜਿਹੇ 'ਚ ਜੇਕਰ ਤੁਸੀਂ ਕੁਝ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਤੁਸੀਂ ਵੀ ਇਸ ਸਮੱਸਿਆ 'ਚ ਫਸ ਸਕਦੇ ਹੋ।

ਗਲਤ ਖਾਣ-ਪੀਣ ਅਤੇ ਵਿਗੜਦੀ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ।

 ਡਾਇਬਟੀਜ ਦੇ ਮਰੀਜ਼ਾਂ ਕੋਲ ਖਾਣ-ਪੀਣ ਦੇ ਵਿਕਲਪ ਘੱਟ ਹੁੰਦੇ ਹਨ ਪਰ ਮਖਾਨਾ ਇੱਕ ਅਜਿਹਾ Superfood ਹੈ ਜਿਸ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।  

ਇਸ ਦਾ ਗਲਾਈਸੇਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ, ਇਸ ਲਈ ਇਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

ਮਖਾਣੇ ਨੂੰ ਐਂਟੀ ਡਾਇਬਟਿਕ ਪ੍ਰਭਾਵਾਂ ਲਈ ਜਾਣਿਆ ਜਾਂਦਾ ਹੈ ਯਾਨੀ ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਨਹੀਂ ਵੱਧਦਾ ਹੈ।   

ਮਖਾਣਾ ਸਰੀਰ ਵਿੱਚ ਗਲੂਕੋਜ਼ ਦੇ ਪੱਧਰ ਨੂੰ ਸੁਧਾਰਨ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਜੇਕਰ ਤੁਹਾਡਾ ਬਲੱਡ ਸ਼ੂਗਰ ਲੇਵਲ ਉੱਪਰ-ਥੱਲੇ ਹੁੰਦਾ ਰਹਿੰਦਾ ਹੈ, ਤਾਂ ਤੁਹਾਨੂੰ ਆਪਣੀ ਡਾਈਟ ਵਿੱਚ ਮਖਾਣਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਮਖਾਣਿਆਂ 'ਚ ਮੌਜੂਦ ਸਟਾਰਚ ਸਰੀਰ 'ਚ ਡਾਈਜੇਸਟ ਹੋ ਕੇ ਹੌਲੀ-ਹੌਲੀ ਅਬਸੋਰਬ ਕੀਤਾ ਜਾਂਦਾ ਹੈ , ਜਿਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੇਵਲ ਕੰਟਰੋਲ 'ਚ ਰਹਿੰਦਾ ਹੈ।

ਮਖਾਣਿਆਂ ਵਿੱਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਆਕਸੀਜਨ ਦੀ ਸਪਲਾਈ ਕਰਕੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।

ਮਖਾਣਿਆਂ ਵਿੱਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਆਕਸੀਜਨ ਦੀ ਸਪਲਾਈ ਕਰਕੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।  

ਜੇਕਰ ਤੁਸੀਂ ਕੋਈ ਪ੍ਰੋਪਰ ਡਾਈਟ ਪਲਾਨ ਫੋਲੋ ਕਰ ਰਹੇ ਹੋ, ਤਾਂ ਮਖਾਣੇ ਨੂੰ ਡ੍ਰਾਈ ਰੋਸਟ ਕਰਨ ਤੋਂ ਬਾਅਦ, ਇਸ ਨੂੰ ਬਾਰੀਕ ਪੀਸ ਕੇ ਜਵਾਰ ਜਾਂ ਬਾਜਰੇ ਦੇ ਆਟੇ ਵਿੱਚ ਮਿਲਾ ਕੇ ਰੋਟੀ ਦਾ ਸੇਵਨ ਕਰ ਸਕਦੇ ਹੋ।  

ਮਖਾਣਾ ਖੀਰ, ਚਾਟ ਅਤੇ ਰਾਇਤੇ ਦੇ ਰੂਪ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਮਖਾਣਾ ਕਿਸੇ ਵੀ ਦਾਲ ਜਾਂ ਕੜੀ ਨੂੰ ਜ਼ਿਆਦਾ ਹੈਲਥੀ ਬਣਾ ਸਕਦਾ ਹੈ।