ਭੋਪਾਲ ਨੂੰ ਗਣਪਤੀ ਬੱਪਾ ਦਾ ਤੋਹਫਾ, ਆ ਗਈ ਮੈਟਰੋ ਟਰੇਨ...
ਗਣੇਸ਼ ਉਤਸਵ ਦੀ ਸ਼ੁਰੂਆਤ ਭੋਪਾਲ ਦੇ ਲੋਕਾਂ ਲਈ ਖੁਸ਼ਖਬਰੀ ਦੇ ਨਾਲ ਹੋ ਗਈ ਹੈ।
ਭੋਪਾਲ 'ਚ ਰਹਿਣ ਵਾਲੇ ਲੋਕਾਂ ਨੂੰ ਜਲਦ ਹੀ ਮੈਟਰੋ ਟਰੇਨ ਦਾ ਤੋਹਫਾ ਮਿਲਣ ਵਾਲਾ ਹੈ
।
ਜੀ ਹਾਂ, ਭੋਪਾਲ ਵਾਸੀਆਂ ਦਾ ਮੈਟਰੋ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ।
ਭੋਪਾਲ 'ਚ ਮੈਟਰੋ ਟਰਾਇਲ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਭੋਪਾਲ ਮੈਟਰੋ ਰੇਲ ਲਈ ਵਡੋਦਰਾ ਤੋਂ ਟਰੇਨ ਦੇ 3 ਕੋਚ ਆ ਗਏ ਹਨ। ਹਰੇਕ ਕੋਚ ਦੀ ਚੌੜਾਈ 2.9 ਮੀਟਰ ਅਤੇ ਲੰਬਾਈ 22 ਮੀਟਰ ਹੈ।
ਭੋਪਾਲ ਮੈਟਰੋ ਰੇਲ ਦਾ ਟਰਾਇਲ ਸੁਭਾਸ਼ ਨਗਰ ਮੈਟਰੋ ਸਟੇਸ਼ਨ ਤੋਂ ਰਾਣੀ ਕਮਲਾਪਤੀ ਤੱਕ ਕੀਤਾ ਜਾਵੇਗ
ਾ।
ਭੋਪਾਲ ਮੈਟਰੋ ਸਿਸਟਮ ਦੇ ਡਾਇਰੈਕਟਰ ਸ਼ੋਭਿਤ ਟੰਡਨ ਨੇ ਕਿਹਾ ਕਿ ਰਸਮੀ ਟ੍ਰਾਇਲ ਤੋਂ ਪਹਿਲਾਂ ਸੁਰੱਖਿਆ ਟ੍ਰਾਇਲ ਹੋਵੇਗਾ।
ਮੈਟਰੋ ਟਰੇਨ ਦਾ ਟ੍ਰਾਇਲ 25 ਸਤੰਬਰ ਤੋਂ ਬਾਅਦ ਹੋ ਸਕਦਾ ਹੈ। ਆਸ ਹੈ ਕਿ ਸ਼ਹਿਰ ਵਾਸੀਆਂ ਦਾ ਇਹ ਸੁਪਨਾ ਜਲਦੀ ਹੀ ਸਾਕਾਰ ਹ
ੋਵੇਗਾ।
ਭੋਪਾਲ ਮੈਟਰੋ ਰੇਲ ਲਾਈਨ ਦਾ ਕੰਮ ਸਾਲ 2024 ਵਿੱਚ ਮਈ-ਜੂਨ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।