ਹਾਈ ਬਲੱਡ ਸ਼ੂਗਰ 'ਚ ਕਿਹੜੇ ਫਲ ਖਾ ਸਕਦੇ ਹੋ ? ਜਾਣੋ 

ਅੱਜ ਦੀ ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਹਾਈ ਬਲੱਡ ਸ਼ੂਗਰ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਗਈ ਹੈ।

ਛੋਟੀ ਉਮਰ ਵਿੱਚ ਹੀ ਲੋਕ ਡਾਇਬਟੀਜ਼ ਦੇ ਸ਼ਿਕਾਰ ਹੋ ਜਾਂਦੇ ਹਨ, ਇਸਦੇ ਪਿੱਛੇ ਕਾਰਨ ਹਨ ਜੈਨੇਟਿਕਸ ਅਤੇ ਵੱਧਦਾ ਭਾਰ।

ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਉਨ੍ਹਾਂ ਨੂੰ ਸਿਹਤਮੰਦ ਚੀਜ਼ਾਂ ਨੂੰ ਵੀ ਸੋਚ ਸਮਝ ਕੇ ਖਾਣਾ ਪੈਂਦਾ ਹੈ।

ਹੈਲਥਲਾਈਨ ਮੁਤਾਬਕ ਅੰਗੂਰ ਘੱਟ ਗਲਾਈਸੈਮਿਕ ਇੰਡੈਕਸ ਵਾਲਾ ਫਲ ਹੈ, ਇਸ ਲਈ ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਜ਼ਿਆਦਾ ਨਹੀਂ ਵਧਦੀ।

ਹਾਈ ਬਲੱਡ ਸ਼ੂਗਰ ਵਾਲੇ ਲੋਕ ਇੱਕ ਸੇਬ ਖਾ ਸਕਦੇ ਹਨ, ਇਸਦਾ ਜੀਆਈ ਇੰਡੈਕਸ 36 ਤੋਂ 40 ਦੇ ਵਿਚਕਾਰ ਹੈ, ਜਿਸ ਨਾਲ ਬਲੱਡ ਸ਼ੂਗਰ ਵਿੱਚ ਵਾਧਾ ਨਹੀਂ ਹੁੰਦਾ।

ਕੀਵੀ ਸ਼ੂਗਰ ਵਿਚ ਵੀ ਫਾਇਦੇਮੰਦ ਹੈ। ਘੱਟ ਗਲਾਈਸੈਮਿਕ ਇੰਡੈਕਸ ਦੇ ਨਾਲ-ਨਾਲ ਇਸ ਫਲ ਦਾ ਪੋਸ਼ਣ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦਾ ਹੈ।

ਜੇਕਰ ਤੁਹਾਨੂੰ ਹਾਈ ਬਲੱਡ ਸ਼ੂਗਰ ਹੈ ਤਾਂ ਚੈਰੀ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ, ਇਸ ਦਾ ਜੀਆਈ ਇੰਡੈਕ ਘੱਟ ਹੈ ਅਤੇ ਇਸ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਦਾ ਹੈ।

ਜੇਕਰ ਤੁਹਾਨੂੰ ਹਾਈ ਬਲੱਡ ਸ਼ੂਗਰ ਹੈ ਤਾਂ ਚੈਰੀ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ, ਇਸ ਦਾ ਜੀਆਈ ਇੰਡੈਕਸ ਘੱਟ ਹੈ ਅਤੇ ਇਸ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਦਾ ਹੈ।