ਚੰਦ 'ਤੇ ਕਿਵੇਂ ਰਹਿ ਸਕਦੇ ਹਨ 800 ਕਰੋੜ ਲੋਕ ? 

ਕੀ ਚੰਨ 'ਤੇ ਮਨੁੱਖੀ ਬਸਤੀਆਂ ਵਸਾਈਆਂ ਜਾ ਸਕਦੀਆਂ ਹਨ?

ਵਿਗਿਆਨੀਆਂ ਮੁਤਾਬਕ 800 ਕਰੋੜ ਲੋਕ ਚੰਦਰਮਾ 'ਤੇ ਇਕ ਲੱਖ ਸਾਲ ਤੱਕ ਆਸਾਨੀ ਨਾਲ ਰਹਿ ਸਕਦੇ ਹਨ।

ਸਵਾਲ ਉੱਠਦਾ ਹੈ ਕਿ ਕੀ ਇਸ ਲਈ ਚੰਦਰਮਾ 'ਤੇ ਆਕਸੀਜਨ ਹੈ?

ਵਿਗਿਆਨੀਆਂ ਦਾ ਕਹਿਣਾ ਹੈ ਕਿ ਚੰਦਰਮਾ 'ਤੇ ਅਸਲ ਵਿੱਚ ਭਰਪੂਰ ਮਾਤਰਾ ਵਿੱਚ ਆਕਸੀਜਨ ਉਪਲਬਧ ਹੈ

ਚੰਦਰਮਾ 'ਤੇ ਉਪਲਬਧ ਆਕਸੀਜਨ ਗੈਸੀ ਰੂਪ ਵਿੱਚ ਨਹੀਂ ਹੈ। ਇਹ ਰੇਜੋਲਿਥ ਦੇ ਅੰਦਰ ਫਸੀ ਹੋਈ ਹੈ

ਚੰਦਰਮਾ ਦੀ ਸਤ੍ਹਾ ਨੂੰ ਢੱਕਣ ਵਾਲੀ ਚੱਟਾਨ ਅਤੇ ਬਾਰੀਕ ਧੂੜ ਦੀ ਪਰਤ ਨੂੰ ਰੇਜੋਲਿਥ ਕਿਹਾ ਜਾਂਦਾ ਹੈ।

ਚੰਦਰਮਾ 'ਤੇ ਸਿਲਿਕਾ, ਐਲੂਮੀਨੀਅਮ, ਆਇਰਨ ਅਤੇ ਮੈਗਨੀਸ਼ੀਅਮ ਆਕਸਾਈਡ ਵਰਗੇ ਖਣਿਜ ਬਹੁਤ ਜ਼ਿਆਦਾ ਹਨ।

ਇਨ੍ਹਾਂ ਸਾਰੇ ਖਣਿਜਾਂ ਵਿੱਚ ਆਕਸੀਜਨ ਹੁੰਦੀ ਹੈ, ਪਰ ਇਹ ਸਾਡੇ ਫੇਫੜਿਆਂ ਤੱਕ ਨਹੀਂ ਪਹੁੰਚ ਸਕਦੀ।

ਇਸ ਲਈ, ਚੰਦਰਮਾ 'ਤੇ ਮੌਜੂਦ ਆਕਸੀਜਨ ਨੂੰ ਇਨਸਾਨਾਂ ਦੇ ਇਸਤੇਮਾਲ ਤੋਂ ਪਹਿਲਾਂ ਪ੍ਰੋਸੈਸ ਕਰਨਾ ਪਵੇਗਾ।