ਹੈਲਦੀ ਰਹਿਣ ਲਈ ਰੋਜ਼ਾਨਾ ਕਿੰਨੇ ਕਿਲੋਮੀਟਰ ਪੈਦਲ ਚੱਲਣਾ ਚਾਹੀਦਾ ਹੈ?

ਸਿਹਤਮੰਦ ਰਹਿਣ ਲਈ ਸਾਰੇ ਲੋਕਾਂ ਨੂੰ ਹਰ ਰੋਜ਼ ਸੈਰ ਕਰਨੀ ਜ਼ਰੂਰੀ ਹੈ।

ਪੈਦਲ ਚੱਲਣ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਲਈ ਅਦਭੁਤ ਲਾਭ ਹੋ ਸਕਦੇ ਹਨ।

ਚੰਗੀ ਫਿਟਨੈੱਸ ਲਈ ਰੋਜ਼ਾਨਾ 30 ਮਿੰਟ ਤੋਂ ਲੈ ਕੇ 1 ਘੰਟਾ ਸੈਰ ਕਰਨੀ ਚਾਹੀਦੀ ਹੈ।

ਜੇਕਰ ਕਿਲੋਮੀਟਰ 'ਚ ਦੇਖਿਆ ਜਾਵੇ ਤਾਂ ਰੋਜ਼ਾਨਾ 3 ਤੋਂ 5 ਕਿਲੋਮੀਟਰ ਪੈਦਲ ਚੱਲਣਾ ਚਾਹੀਦਾ ਹੈ।

ਇਸ ਨਾਲ ਦਿਲ ਦੀ ਸਿਹਤ 'ਚ ਸੁਧਾਰ ਹੁੰਦਾ ਹੈ ਅਤੇ ਮੈਟਾਬੋਲਿਜ਼ਮ 'ਚ ਵੀ ਸੁਧਾਰ ਹੁੰਦਾ ਹੈ।

ਨਿਯਮਤ ਸੈਰ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।

ਰੋਜ਼ਾਨਾ ਸੈਰ ਕਰਨ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ ਅਤੇ ਮਾਨਸਿਕ ਸਿਹਤ ਵਧਦੀ ਹੈ।

ਪੈਦਲ ਚੱਲਣ ਨਾਲ ਕੈਲੋਰੀ ਬਰਨ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਭਾਰ ਘੱਟ ਹੋ ਸਕਦਾ ਹੈ।

ਪੈਦਲ ਚੱਲਣ ਨਾਲ ਨਾ ਸਿਰਫ਼ ਸਿਹਤ ਵਿੱਚ ਸੁਧਾਰ ਹੁੰਦਾ ਹੈ ਸਗੋਂ ਜੀਵਨ ਪੱਧਰ ਵਿੱਚ ਵੀ ਸੁਧਾਰ ਹੁੰਦਾ ਹੈ।