ਸੁੰਦਰ SKIN ਲਈ ਇੰਝ ਕਰੋ ਹਲਦੀ ਦੀ ਵਰਤੋਂ
ਹਲਦੀ ਵਿੱਚ ਭਰਪੂਰ ਮਾਤਰਾ ਵਿੱਚ ਔਸ਼ਧੀ ਗੁਣ ਹੁੰਦੇ ਹਨ।
ਇਸ ਵਿਚ ਐਂਟੀਬੈਕਟੀਰੀਅਲ, ਐਂਟੀਫੰਗਲ, ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ।
ਇਸ ਨੂੰ ਕਈ ਤਰੀਕਿਆਂ ਨਾਲ ਚਮੜੀ ਦੀ ਦੇਖਭਾਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਨੂੰ ਚੌਲਾਂ ਦੇ ਆਟੇ ਵਿਚ ਮਿਲਾ ਕੇ ਚਿਹਰੇ 'ਤੇ ਲਗਾਓ।
ਇਸ ਨਾਲ ਚਿਹਰਾ ਟਾਈਟ ਹੋ ਜਾਵੇਗਾ ਅਤੇ ਡੈੱਡ ਸਕਿਨ ਦੂਰ ਹੋ ਜਾਵੇਗੀ।
ਦਹੀਂ ਵਿਚ ਹਲਦੀ ਮਿਲਾ ਕੇ ਚਿਹਰੇ 'ਤੇ ਲਗਾਓ।
ਅਜਿਹਾ ਕਰਨ ਨਾਲ ਖੁਸ਼ਕੀ ਦੂਰ ਹੋਵੇਗੀ ਅਤੇ ਚਮੜੀ ਨਰਮ ਬਣੀ ਰਹੇਗੀ।
ਇਸ ਨੂੰ ਵੇਸਣ ਅਤੇ ਦਹੀਂ ਮਿਲਾ ਕੇ ਚਿਹਰੇ 'ਤੇ ਲਗਾਓ।
ਇਸ ਨਾਲ ਚਮੜੀ ਚਮਕਦਾਰ, ਮੁਹਾਸੇ ਮੁਕਤ ਅਤੇ ਨਰਮ ਰਹੇਗੀ।