ਜੇਕਰ ਚਾਹੁੰਦੇ ਹੋ ਸਿਹਤਮੰਦ ਵਾਲ ਤਾਂ ਖਾਓ ਇਹ ਚੀਜ਼ਾਂ
ਅਖਰੋਟ ਵਾਲਾਂ ਨੂੰ ਮਜ਼ਬੂਤ ਕਰਨ ਅਤੇ ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ।
ਪਾਲਕ 'ਚ ਆਇਰਨ ਅਤੇ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਵਾਲਾਂ ਦੇ ਵਾਧੇ ਨੂੰ ਵਧਾਉਂਦਾ ਹੈ।
ਅੰਡੇ ਪ੍ਰੋਟੀਨ ਅਤੇ ਬਾਇਓਟਿਨ ਨਾਲ ਭਰਪੂਰ ਹੁੰਦੇ ਹਨ ਜੋ ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਂਦੇ ਹਨ।
ਸੰਤਰਾ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ ਜੋ ਵਾਲਾਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਂਦਾ ਹੈ।
ਆਂਵਲਾ ਵਾਲਾਂ ਨੂੰ ਕਾਲੇ ਅਤੇ ਸੰਘਣੇ ਬਣਾਉਣ ਵਿੱਚ ਵੀ ਕਾਫੀ ਮਦਦ ਕਰਦਾ ਹੈ।
ਫਲੈਕਸ ਦੇ ਬੀਜਾਂ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਵਾਲਾਂ ਨੂੰ ਨਮੀ ਅਤੇ ਲਚਕੀਲਾਪਨ ਪ੍ਰਦਾਨ ਕਰਦੇ ਹਨ।